ਜੋਹਾਨਸਬਰਗ- ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਨੇ ਆਪਣੇ ਨਵਾਸੇ ਨੂੰ ਆਪਣੇ ਨਾਲ ਕਾਰ 'ਚ ਬਿਠਾ ਕੇ ਉਸ 'ਚ ਅੱਗ ਲਗਾ ਦਿੱਤੀ। ਜੋਹਾਨਸਬਰਗ ਦੇ ਪੱਛਮ 'ਚ ਸਥਿਤ ਭਾਰਤੀ ਟਾਊਨਸ਼ਿਪ ਆਜ਼ਾਦਵਿਲੇ ਦੇ ਵਾਸੀ ਇਸ ਘਟਨਾ ਨਾਲ ਹੈਰਾਨ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ 64 ਸਾਲਾ ਜੁਗੁਥਲੇ ਪਸਾਦ ਨੇ ਵੀਰਵਾਰ ਨੂੰ ਇਸ ਹਾਦਸੇ ਨਾਲ ਪਹਿਲਾਂ ਆਪਣੀ ਧੀ ਅਤੇ ਆਪਣੇ ਜਵਾਈ ਨੂੰ ਫੋਨ ਕਰਕੇ ਇਸ ਦੀ ਪੂਰੀ ਜਾਣਕਾਰੀ ਦਿੱਤੀ ਸੀ। ਸ਼ਿਵਨ ਦੇ ਮਾਤਾ-ਪਿਤਾ ਪੁਲਸ ਨਾਲ ਮਿਲ ਕੇ ਕਾਫੀ ਦੇਰ ਕਾਰ ਨੂੰ ਭਾਲਦੇ ਰਹੇ ਅਤੇ ਅੰਤ ਉਨ੍ਹਾਂ ਨੂੰ ਅੱਗ ਲੱਗੀ ਕਾਰ ਮਿਲੀ। ਇਕ ਗੁਆਂਢੀ ਅਨੁਸਾਰ ਪ੍ਰਸਾਦ ਕਈ ਮਹੀਨੇ ਤੋਂ ਪਰਿਵਾਰਕ ਝਗੜੇ 'ਚ ਫਸੇ ਹੋਏ ਸਨ। ਪ੍ਰਸਾਦ ਦੇ ਘਰ ਤੋਂ ਦੇਰ ਰਾਤ ਬਹਿਸਬਾਜ਼ੀ ਦੀਆਂ ਆਵਾਜ਼ਾਂ ਸੁਣੀਆਂ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪ੍ਰਸਾਦ ਨੇ ਆਪਣੇ ਜਵਾਈ ਨੂੰ ਘਰ ਛੱਡ ਕੇ ਜਾਣ ਨੂੰ ਕਿਹਾ ਸੀ। ਉਸ ਨੇ ਬੱਚੇ ਨੂੰ ਮਾਰਨ ਦੀ ਧਮਕੀ ਦਿੱਤੀ ਸੀ।
ਕੁਦਰਤ ਦੇ ਰੰਗ ਜੋ ਕਰੇ ਸਭ ਨੂੰ ਦੰਗ (ਦੇਖੋ ਤਸਵੀਰਾਂ)
NEXT STORY