ਲੰਡਨ- ਬ੍ਰਿਟੇਨ ਦੀ ਵਿਰੋਧੀ ਧਿਰ ਲੇਬਰ ਪਾਰਟੀ ਦੇ ਨੇਤਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਇਕ ਪ੍ਰਸਿੱਧ ਗੁਰਦੁਆਰੇ ਜਾ ਕੇ ਵੋਟਰਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਐਡ ਮਿਲੀਬੈਂਡ ਵਾਰਵਰਿਕ ਗੁਰਦੁਆਰਾ 'ਚ ਇਸ ਹਫਤੇ ਗਏ। ਹਾਲਾਂਕਿ ਉਥੇ ਉਨ੍ਹਾਂ 'ਤੇ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਨੂੰ ਗੁਰਦੁਆਰਾ 'ਚ ਪੱਤਰਕਾਰਾਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ। ਸਿੱਖ ਫੈਡਰੇਸ਼ਨ ਯੂ. ਕੇ. ਦੇ ਬੁਲਾਰੇ ਦਵਿੰਦਰ ਸਿੰਘ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਕੋਈ ਕੈਮਰਾ ਨਹੀਂ ਹੋਵੇਗਾ ਅਤੇ ਲੋਕਾਂ ਨੂੰ ਗੁਰਦੁਆਰਾ ਅੰਦਰ ਤਸਵੀਰਾਂ ਖਿੱਚਣ ਲਈ ਆਪਣੇ ਫੋਨ ਦੀ ਵਰਤੋਂ ਕਰਨ ਨੂੰ ਕਿਹਾ ਗਿਆ। ਹਾਲਾਂਕਿ ਲੇਬਰ ਪਾਰਟੀ ਨੇ ਕੈਮਰੇ 'ਤੇ ਪਾਬੰਦੀ ਦੀ ਗੱਲ ਤੋਂ ਮਨ੍ਹਾਂ ਕੀਤਾ ਹੈ ਕਿਉਂਕਿ ਯਾਤਰਾ ਤੋਂ ਬਾਅਦ ਮੁੱਖਧਾਰਾ ਦੀ ਆਈ. ਟੀ. ਵੀ. ਨਿਊਜ਼ ਬੁਲੇਟਿਨ 'ਤੇ ਪ੍ਰਕਾਇਸ਼ਤ ਕੀਤੀ ਗਈ। ਪ੍ਰੋਗਰਾਮ 'ਚ ਮੌਜੂਦ ਲੋਕਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਲੋਕਾਂ ਨੇ ਮਿਲੀਬੈਂਡ ਦੇ ਨਾਲ ਤਸਵੀਰਾਂ ਖਿਚਵਾਈਆਂ।
ਅੱਖਾਂ ਮੂਹਰੇ ਅੱਗ 'ਚ ਸਵਾਹ ਹੋ ਗਏ ਨਾਨਾ-ਦੋਹਤਾ, ਮਾਤਾ-ਪਿਤਾ ਰਹੇ ਵੇਖਦੇ
NEXT STORY