ਅੰਮ੍ਰਿਤਸਰ- ਭਾਰਤ 'ਚ ਕ੍ਰਿਕੇਟ ਨੂੰ ਛੱਡ ਕੇ ਹੋਰ ਖੇਡਾਂ ਦੀ ਦੁਰਦਸ਼ਾ ਦਾ ਇਕ ਹੋਰ ਸਬੂਤ ਸਾਹਮਣੇ ਆਇਆ ਹੈ। ਦੇਸ਼ ਦੀ ਟਾਪ ਐਥਲਿਟਸ 'ਚ ਸ਼ਾਮਲ ਖੁਸ਼ਬੀਰ ਕੌਰ ਦਾ ਪਰਿਵਾਰ ਅੱਜ ਤਬੇਲੇ 'ਚ ਰਹਿਣ ਨੂੰ ਮਜ਼ਦੂਰ ਹੈ। ਖੁਸ਼ਬੀਰ ਨੇ 2014 ਦੇ ਏਸ਼ੀਅਨ ਗੇਮਜ਼ 'ਚ ਔਰਤਾਂ ਦੀ 20 ਕਿਲੋਮੀਟਰ ਪੈਦਲ ਚਾਲ 'ਚ ਨਵੇਂ ਰਾਸ਼ਟਰੀ ਕੀਰਤੀਮਾਨ ਨਾਲ ਰਜਤ ਤਮਗਾ ਜਿੱਤਿਆ ਸੀ। ਉਹ ਫਿਲਹਾਲ ਅਗਲੇ ਸਾਲ ਹੋਣ ਰਿਓ ਓਲਪਿੰਕ ਗੇਮਜ਼ ਦੀ ਤਿਆਰੀ 'ਚ ਲੱਗੀ ਹੈ ਪਰ ਮਾਂ, ਭਰਾ ਅਤੇ ਭੈਣ ਨੂੰ ਭਾਰੀ ਕਮੀਆਂ 'ਚ ਜਿਊਂਣਾ ਪੈ ਰਿਹਾ ਹੈ। ਪਰਿਵਾਰ ਅੰਮ੍ਰਿਤਸਰ ਕੋਲ ਰਸੂਲਪੁਰ ਕਲਾਂ 'ਚ ਰਹਿੰਦਾ ਹੈ। ਖੁਸ਼ਬੀਰ ਦਾ ਕਹਿਣਾ ਹੈ ਕਿ ਮੇਰਾ ਪਰਿਵਾਰ ਪਰੇਸ਼ਾਨ ਹੈ। ਇਕ-ਇਕ ਦਿਨ ਉਨ੍ਹਾਂ 'ਤੇ ਭਾਰੀ ਪੈ ਰਿਹਾ ਹੈ। ਇੰਚਓਨ 'ਚ ਤਮਗਾ ਜਿੱਤਣ ਤੋਂ ਬਾਅਦ ਖਾਲਸਾ ਕਾਲਜ ਨੇ ਘਰ ਦੀ ਮੁਰੰਮਤ ਲਈ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ।
ਇਸ ਐਲਾਨ ਤੋਂ ਬਾਅਦ ਪਰਿਵਾਰ ਨੇ ਆਪਣਾ ਤਿੰਨ ਕਮਰੇ ਦਾ ਅੱਧੇ ਸੰਪੰਨ ਮਕਾਨ ਇਸ ਆਸ ਨਾਲ ਤੋੜ ਦਿੱਤਾ ਕਿ ਜਲਦ ਹੀ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਵੇਗਾ। ਬਦਕਿਸਮਤੀ ਅਜਿਹਾ ਨਹੀਂ ਹੋ ਸਕਿਆ। ਪਰਿਵਾਰ ਨੂੰ ਗਾਂ-ਮੱਝ ਬੰਨ੍ਹਣ ਦੇ ਸਥਾਨ 'ਤੇ ਰਹਿਣ ਪੈ ਰਿਹਾ ਹੈ। ਖੁਸ਼ਬੀਰ ਦਾ ਦੋਸ਼ ਹੈ ਕਿ ਕਾਲਜ ਦੀ ਪ੍ਰਿੰਸੀਪਲ ਸੁਖਬੀਰ ਕੌਰ ਨੇ ਪੈਸੇ ਦਬਾ ਰੱਖੇ ਹਨ। ਹਾਲਾਂਕਿ ਪ੍ਰਿੰਸੀਪਲ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਖੁਸ਼ਬੀਰ ਦੀ ਭੈਣ ਹਰਪ੍ਰੀਤ ਕੌਰ ਅਨੁਸਾਰ, ਸਾਡਾ ਸਾਰਾ ਘਰੇਲੂ ਸਾਮਾਨ ਬਰਬਾਦ ਹੋ ਗਿਆ ਹੈ।
ਗੁਰੂ ਸਾਹਿਬਾਨਾਂ ਦੀ ਮਰਿਆਦਾ ਨੂੰ ਤੋੜ ਕੇ ਗਰੰਥੀ ਨੇ ਕਰਵਾਏ ਅਨੰਦ ਕਾਰਜ (ਵੀਡੀਓ)
NEXT STORY