ਯਮਨ— ਭਾਰਤੀਆਂ ਦੇ ਹੌਂਸਲੇ, ਹਿੰਮਤ ਅਤੇ ਜਜ਼ਬੇ ਦੀ ਤਾਰੀਫ ਤਾਂ ਸਾਰੀ ਦੁਨੀਆ ਕਰਦੀ ਹੀ ਹੈ ਤੇ ਇਸ ਕਾਰਨਾਮੇ ਨੇ ਦੁਨੀਆ ਨੂੰ ਇਕ ਵਾਰ ਫਿਰ ਭਾਰਤੀਆਂ ਦੀ ਤਾਰੀਫ ਕਰਨ ਦਾ ਮੌਕਾ ਦੇ ਦਿੱਤਾ। ਜੰਗ ਚਾਹੇ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਲੱਗੀ ਹੋਵੇ। ਕੁਰਬਾਨੀਆਂ ਦੇਣ ਤੇ ਲੋਕਾਂ ਦੀ ਸੇਵਾ ਕਰਨ ਦਾ ਜਜ਼ਬਾ ਸਭ ਤੋਂ ਜ਼ਿਆਦਾ ਭਾਰਤੀ ਹੀ ਦਿਖਾਉਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ਯਮਨ ਵਿਚ ਛਿੜੀ ਜੰਗ ਦੀ। ਯਮਨ ਵਿਚ ਪੈਦਾ ਹੋਈ ਪਾਰਵਤੀ ਇਕ ਪ੍ਰੀਮੈਚਿਓਰ ਬੇਬੀ ਹੈ। ਜਿਸ ਕਾਰਨ ਉਸ ਦਾ ਭਾਰ ਬਹੁਤ ਥੋੜ੍ਹਾ ਹੈ ਅਤੇ ਹਾਲਤ ਨਾਜ਼ੁਕ ਹੈ ਪਰ ਭਾਰਤੀਆਂ ਫੌਜੀਆਂ ਦੀ ਦਾਦ ਦੇਣੀ ਬਣਦੀ ਹੈ ਕਿ ਉਨ੍ਹਾਂ ਨੇ 7 ਦਿਨਾਂ ਦੀ ਇਸ ਪ੍ਰੀਮੈਚਿਓਰ ਬੱਚੀ ਨੂੰ ਵੀ ਵਰ੍ਹਦੀਆਂ ਗੋਲੀਆਂ ਤੋਂ ਬਾਹਰ ਕੱਢ ਲਿਆ। ਇਹ ਬੱਚੀ ਅਜੇ ਇਨਕਿਊਬੇਟਰ 'ਤੇ ਹੀ ਸੀ। ਉਸ ਨੂੰ ਭਾਰਤ ਲਿਆਉਣਾ ੍ਰਖਤਰੇ ਤੋਂ ਖਾਲੀ ਨਹੀਂ ਸੀ, ਇਸ ਲਈ ਉਸ ਦੇ ਨਾਲ ਇਕ ਡਾਕਟਰ ਨੂੰ ਵੀ ਲਿਆਂਦਾ ਗਿਆ। ਬੱਚੀ ਨੂੰ ਜਿਬੂਤੀ ਤੋਂ ਹੁੰਦੇ ਹੋਏ ਕੋਚੀ ਲਿਆਂਦਾ ਗਿਆ ਅਤੇ ਇੱਥੇ ਆ ਕੇ ਉਸ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਭਾਰਤੀ ਫੌਜ ਨੇ ਯਮਨ ਵਿਚ ਸਫਲ ਆਪ੍ਰੇਸ਼ਨ ਚਲਾਇਆ। ਭਾਰਤੀ ਫੌਜ ਨੇ 'ਰਾਹਤ' ਮੁਹਿੰਮ ਅਧੀਨ 5600 ਲੋਕਾਂ ਨੂੰ ਬਚਾਇਆ, ਜਿਨ੍ਹਾਂ ਵਿਚ 4640 ਭਾਰਤੀ ਸਨ। ਸਾਡੇ ਫੌਜੀਆਂ ਨੇ ਨਾ ਸਿਰਫ ਭਾਰਤੀਆਂ ਸਗੋਂ 41 ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਯਮਨ ਤੋਂ ਸੁਰੱਖਿਅਤ ਬਾਹਰ ਕੱਢਿਆ। ਇਸ ਦੌਰਾਨ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਵੀ ਸੁਧਰੇ। ਭਾਰਤ ਨੇ ਬੇਗਾਨੇ ਦੇਸ਼ ਵਿਚ ਜਾ ਕੇ ਪਾਕਿਸਤਾਨੀਆਂ ਦਾ ਸਾਥ ਦਿੱਤਾ। ਉੱਥੋਂ ਦੇ ਲੋਕਾਂ ਨੂੰ ਬਚਾਇਆ ਤਾਂ ਜਵਾਬ ਵਿਚ ਪਾਕਿਸਤਾਨ ਨੇ ਵੀ 11 ਭਾਰਤੀਆਂ ਨੂੰ ਆਪਣੇ ਨਾਗਰਿਕਾਂ ਵਾਂਗ ਬਚਾ ਕੇ ਲਿਆਂਦਾ ਤੇ ਉਨ੍ਹਾਂ ਨੂੰ ਖਾਸ ਜਹਾਜ਼ ਰਾਹੀਂ ਭਾਰਤ ਪਹੁੰਚਾਇਆ। ਭਾਰਤ ਤੇ ਪਾਕਿਸਤਾਨ ਨੇ ਇਸ ਨੇਕੀ ਦੇ ਲਈ ਇਕ-ਦੂਜੇ ਦਾ ਸ਼ੁਕਰੀਆ ਵੀ ਕੀਤਾ। ਫੌਜੀ ਜਰਨੈਲ ਵੀ. ਕੇ. ਸਿੰਘ ਨੇ ਕਿਹਾ ਕਿ ਜੇਕਰ ਹੁਣ ਯਮਨ ਵਿਚ ਕੋਈ ਹੈ ਤਾਂ ਉਹੀ ਹੈ, ਜੋ ਉੱਥੇ ਆਪਣੀ ਮਰਜ਼ੀ ਨਾਲ ਰੁਕਿਆ ਹੈ।
ਈਰਾਨ ਨੇ ਦਿੱਤਾ ਭਾਰਤੀ ਕਿਸਾਨਾਂ ਨੂੰ ਤੋਹਫਾ
NEXT STORY