ਜਲੰਧਰ- ਪੰਜਾਬੀ ਧਾਰਮਿਕ ਫਿਲਮ 'ਕੌਮ ਸ਼ੇਰਾਂ ਦੀ' ਦੀ ਸ਼ੂਟਿੰਗ 29 ਮਈ ਤੋਂ ਸ਼ੁਰੂ ਹੋਵੇਗੀ। ਇਹ ਫਿਲਮ ਜੇ. ਐੱਸ. ਗਣੇਸ਼ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ। ਇਸ ਫਿਲਮ ਨੂੰ ਮਨਜੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ, ਜਿਸ ਨੂੰ ਜਸਵਿੰਦਰ ਸਿੰਘ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਫਿਲਮ ਦੀ ਪ੍ਰੋਡਕਸ਼ਨ ਬੌਬੀ ਨੇ ਕੀਤੀ ਹੈ।
ਫਿਲਮ ਦੀ ਸ਼ੂਟਿੰਗ ਪੰਜਾਬ ਤੋਂ ਇਲਾਵਾ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ 'ਚ ਕੀਤੀ ਜਾਵੇਗੀ। ਫਿਲਮ ਸਿੱਖ ਇਤਿਹਾਸ 'ਤੇ ਆਧਾਰਿਤ ਹੈ। ਫਿਲਮ ਸਬੰਧੀ ਐਲਾਨ ਕਰਨ ਦੌਰਾਨ ਹੈਰੀ ਸਚਦੇਵਾ, ਰਜ਼ੀਆ ਸੁਖਬੀਰ, ਰਾਣਾ ਜੰਗ ਬਹਾਦਰ, ਮਨੋਜ ਪੁੰਜ ਤੇ ਸ਼ਰਨਜੀਤ ਸਿੰਘ ਮੌਜੂਦ ਸਨ।
ਇਕ ਫਿਲਮ ਲਈ ਕਾਜੋਲ ਦੀ ਫੀਸ ਜਾਣ ਉੱਡ ਜਾਣਗੇ ਤੁਹਾਡੇ ਵੀ ਹੋਸ਼ (ਦੇਖੋ ਤਸਵੀਰਾਂ)
NEXT STORY