1. ਵਿਅਕਤੀ ਕਿੰਨੇ ਸਾਲ ਜੀਵੇਗਾ, 2. ਉਹ ਕਿਸ ਤਰ੍ਹਾਂ ਦੇ ਕੰਮ ਕਰੇਗਾ, 3. ਉਸ ਕੋਲ ਕਿੰਨੀ ਜਾਇਦਾਦ ਹੋਵੇਗੀ, 4. ਉਸ ਦੀ ਮੌਤ ਕਦੋਂ ਹੋਵੇਗੀ।
► ਪੁੱਤਰ,ਦੋਸਤ ਤੇ ਰਿਸ਼ਤੇਦਾਰ ਸਾਧੂਆਂ ਨੂੰ ਦੇਖ ਕੇ ਦੂਰ ਭੱਜਦੇ ਹਨ ਪਰ ਜੋ ਲੋਕ ਸਾਧੂਆਂ ਦੇ ਪਿੱਛੇ-ਪਿੱਛੇ ਚੱਲਦੇ ਹਨ, ਉਨ੍ਹਾਂ ਵਿਚ ਭਗਤੀ ਜਾਗਦੀ ਹੈ ਅਤੇ ਉਨ੍ਹਾਂ ਦੇ ਉਸ ਪੁੰਨ ਨਾਲ ਉਨ੍ਹਾਂ ਦਾ ਸਾਰਾ ਕੁਲ ਧੰਨ ਹੋ ਜਾਂਦਾ ਹੈ।
► ਜਿਵੇਂ ਮੱਛੀ ਨਜ਼ਰ ਨਾਲ, ਕੱਛੂਕੁੰਮਾ ਧਿਆਨ ਦੇ ਕੇ ਅਤੇ ਪੰਛੀ ਸਪਰਸ਼ ਕਰ ਕੇ ਆਪਣੇ ਬੱਚਿਆਂ ਨੂੰ ਪਾਲਦੇ ਹਨ, ਉਸੇ ਤਰ੍ਹਾਂ ਸੰਤ ਆਦਮੀਆਂ ਦੀ ਸੰਗਤ ਮਨੁੱਖ ਦਾ ਪਾਲਣ-ਪੋਸ਼ਣ ਕਰਦੀ ਹੈ।
► ਜਦੋਂ ਤੁਹਾਡਾ ਸਰੀਰ ਤੰਦਰੁਸਤ ਹੈ ਅਤੇ ਤੁਹਾਡੇ ਕਾਬੂ ਵਿਚ ਹੈ, ਉਸੇ ਵੇਲੇ ਆਤਮਾ ਨਾਲ ਗੱਲਬਾਤ ਕਰਨ ਦਾ ਉਪਾਅ ਕਰ ਲੈਣਾ ਚਾਹੀਦਾ ਹੈ ਕਿਉਂਕਿ ਮੌਤ ਹੋ ਜਾਣ ਤੋਂ ਬਾਅਦ ਕੋਈ ਕੁਝ ਨਹੀਂ ਕਰ ਸਕਦਾ।
► ਵਿੱਦਿਆ ਹਾਸਿਲ ਕਰਨੀ ਇਕ ਕਾਮਧੇਨੂ ਦੇ ਸਮਾਨ ਹੈ ਜੋ ਹਰ ਮੌਸਮ ਵਿਚ ਅੰਮ੍ਰਿਤ ਪ੍ਰਦਾਨ ਕਰਦੀ ਹੈ, ਉਹ ਵਿਦੇਸ਼ ਵਿਚ ਮਾਤਾ ਦੇ ਸਮਾਨ ਰਾਖੀ ਅਤੇ ਹਿੱਤਕਾਰੀ ਹੁੰਦੀ ਹੈ, ਇਸੇ ਲਈ ਵਿੱਦਿਆ ਨੂੰ ਗੁਪਤ ਧਨ ਕਿਹਾ ਜਾਂਦਾ ਹੈ।
► ਸੈਂਕੜੇ ਗੁਣ-ਰਹਿਤ ਪੁੱਤਰਾਂ ਨਾਲੋਂ ਚੰਗਾ ਇਕ ਗੁਣਵਾਨ ਪੁੱਤਰ ਹੈ ਕਿਉਂਕਿ ਇਕ ਚੰਦਰਮਾ ਹੀ ਰਾਤ ਦੇ ਹਨੇਰੇ ਨੂੰ ਭਜਾਉਂਦਾ ਹੈ, ਅਣਗਿਣਤ ਤਾਰੇ ਇਹ ਕੰਮ ਨਹੀਂ ਕਰਦੇ।
b ਸਿਆਣੇ ਵਿਅਕਤੀ ਨੂੰ ਕਿਸੇ ਇੱਜ਼ਤਦਾਰ ਘਰ ਦੀ ਅਣਵਿਆਹੀ ਕੁੜੀ ਨਾਲ ਉਸ ਦੇ ਬਦਸੂਰਤ ਹੋਣ ਦੇ ਬਾਵਜੂਦ ਵਿਆਹ ਕਰਵਾਉਣਾ ਚਾਹੀਦਾ ਹੈ। ਉਸ ਨੂੰ ਕਿਸੇ ਗਰੀਬ ਘਰ ਦੀ ਬਹੁਤ ਸੋਹਣੀ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੀਦਾ। ਵਿਆਹ-ਸ਼ਾਦੀ ਹਮੇਸ਼ਾ ਬਰਾਬਰੀ ਦੇ ਘਰਾਂ ਵਿਚ ਹੀ ਠੀਕ ਹੁੰਦੀ ਹੈ।
ਸਿਰਫ ਗੁਰੂ ਤੋਂ ਹੀ ਮਿਲ ਸਕਦੈ ਗਿਆਨ
NEXT STORY