ਨਵੀਂ ਦਿੱਲੀ- ਲੜਕੇ ਤੇ ਲੜਕੀਆਂ ਦੇ ਕੁਆਰੇ ਰਹਿਣ ਦੇ ਪਿੱਛੇ ਤੁਸੀਂ ਕਈ ਕਾਰਨ ਸੁਣੇ ਹੋਣਗੇ। ਘੱਟ ਪੜ੍ਹੇ ਲਿਖੇ ਅਤੇ ਬੇਰੋਜ਼ਗਾਰੀ ਕਾਰਨ ਲੜਕਿਆਂ ਦੇ ਵਿਆਹ ਨਹੀਂ ਹੁੰਦੇ ਜਾਂ ਫਿਰ ਇਸ ਤੋਂ ਇਲਾਵਾ ਅਜਿਹੇ ਕਈ ਕਾਰਨ ਹੁੰਦੇ ਹਨ ਜੋ ਕਿ ਕੁਆਰੇ ਰਹਿਣ ਦਾ ਕਾਰਨ ਬਣ ਜਾਂਦੇ ਹਨ। ਪਰ ਕੀ ਤੁਸੀਂ ਸੜਕਾਂ ਦਾ ਨਾ ਬਣਨਾ, ਕਿਸੇ ਦੇ ਕੁਆਰੇ ਰਹਿਣ ਦਾ ਕਾਰਨ ਬਣ ਜਾਵੇ ਇਹ ਸੁਣਿਆ ਹੈ। ਹੋ ਗਏ ਨਾ ਹੈਰਾਨ, ਹੈਰਾਨ ਵੀ ਕਿਉਂ ਨਹੀਂ ਹੋਵੇਗੇ ਗੱਲ ਹੀ ਹੈਰਾਨੀ ਵਾਲੀ ਹੈ।
ਜੀ ਹਾਂ, ਅਜਿਹਾ ਹੋ ਰਿਹਾ ਹੈ ਬਿਹਾਰ 'ਚ। ਪਟਨਾ ਤੋਂ ਮਹਜ 250 ਕਿਲੋਮੀਟਰ ਦੂਰ ਇਕ ਪੰਚਾਇਤ ਅਜਿਹੀ ਹੈ ਜਿੱਥੇ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਸੜਕ ਨਾ ਹੋਣ ਕਾਰਨ ਇੱਥੇ ਜ਼ਿਆਦਾਤਰ ਲੜਕੇ-ਲੜਕੀਆਂ ਕੁਆਰੇ ਹੀ ਹਨ। ਪੰਚਾਇਤ ਦੇ ਮੁਖੀ ਰਾਮ ਦਿਆਲ ਸਿੰਘ ਖਰਵਾਰ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸੜਕਾਂ ਦੀ ਘਾਟ ਕਾਰਨ ਲੋਕ ਪਿੰਡ ਵਿਚ ਵਿਆਹ ਕਰਨ ਤੋਂ ਇਨਕਾਰ ਕਰਦੇ ਹਨ। ਇਸ ਦਾ ਮੁੱਖ ਕਾਰਨ ਸੜਕ ਨਾ ਬਣ ਸਕਣਾ, ਪਿੰਡ ਦਾ ਉੱਚੀ ਪਹਾੜੀ 'ਤੇ ਵੱਸਿਆ ਹੋਣਾ ਹੈ ਤੇ ਚਾਰੋਂ ਪਾਸੇ ਜੰਗਲ ਦੱਸਿਆ ਜਾਂਦਾ ਹੈ।
ਖਰਵਾਰ ਨੇ ਦੱਸਿਆ ਕਿ ਇਸ ਸਾਲ ਦੇ ਲਗਨ ਵਿਚ ਇਕ ਵੀ ਵਿਆਹ ਨਹੀਂ ਹੋਇਆ ਅਤੇ ਪਿਛਲੇ ਸਾਲ ਦੋ ਵਿਆਹ ਹੋਏ ਸਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਪਿੰਡ ਵਾਸੀਆਂ ਨੇ 7 ਸਾਲ 'ਚ ਪਹਾੜੀ ਕੱਟ ਕੇ 6 ਕਿਲੋਮੀਟਰ ਲੰਬੀ ਇਕ ਕੱਚੀ ਸੜਕ ਬਣਾਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੁਨੀਆ ਕਿੱਥੇ ਪਹੁੰਚ ਚੁੱਕੀ ਹੈ ਪਰ ਅਸੀਂ ਸੜਕ ਲਈ ਸੰਘਰਸ਼ ਕਰ ਰਹੇ ਹਾਂ। ਇੱਥੇ ਚੋਣਾਂ ਵੀ ਹੁੰਦੀਆਂ ਹਨ ਅਤੇ ਨੇਤਾ ਵੀ ਚੁਣੇ ਜਾਂਦੇ ਹਨ ਪਰ ਪਿੰਡ ਦੇ ਹਾਲਾਤ ਨਹੀਂ ਬਦਲੇ। ਪਿੰਡ ਵਾਸੀਆਂ ਨੂੰ ਆਪਣੇ ਬੱਚਿਆਂ ਦੀ ਫਿਕਰ ਹੈ ਕਿ ਸਾਡੇ ਬੱਚੇ ਕੁਆਰੇ ਰਹਿ ਜਾਂਦੇ ਹਨ ਪਰ ਸਰਕਾਰ ਨੂੰ ਇਹ ਨਜ਼ਰ ਹੀ ਨਹੀਂ ਆਉਂਦਾ।
'ਆਪ' ਨੇਤਾ ਪ੍ਰੋਫੈਸਰ ਆਨੰਦ ਜਦੋਂ ਨਹੀਂ ਰੋਕ ਸਕੇ ਆਪਣੇ ਹੰਝੂ (ਦੇਖੋ ਤਸਵੀਰਾਂ)
NEXT STORY