ਜਲਗਾਓਂ— ਭਾਰਤ ਦੇ ਇਕ ਪਿੰਡ ਵਿਚ ਉਸ ਸਮੇਂ ਲੋਕਾਂ ਦਾ ਹੜ੍ਹ ਆ ਗਿਆ, ਜਦੋਂ ਪਿੰਡ ਦੀਆਂ ਗਲੀਆਂ ਵਿਚ ਵਿਸ਼ਵ ਸੁੰਦਰੀ ਰੋਲੇਨ ਸਟ੍ਰਾਸ ਅਤੇ ਮਿਸ ਯੂਕੇ ਕੈਰਿਨਾ ਟਾਇਰਲ ਪਹੁੰਚੀਆਂ। ਦੋਵੇਂ ਤਿੰਨ ਦਿਨਾਂ ਦੇ ਦੌਰੇ 'ਤੇ ਭਾਰਤ ਪਹੁੰਚੀਆਂ ਸਨ। ਆਪਣੀ ਯਾਤਰਾ ਦੇ ਪਹਿਲੇ ਦਿਨ ਦੋਵੇਂ ਸ਼ਿਰਪੁਰ ਪਹੁੰਚੀਆਂ ਅਤੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਨਾਲ ਡਾਂਸ ਕੀਤਾ। ਪਿੰਡ ਦੇ ਸਕੂਲ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਦੇ ਸੁਆਗਤ ਵਿਚ ਵਿਦਿਆਰਥੀਆਂ ਨੇ ਖਾਸ ਤਿਆਰੀਆਂ ਕੀਤੀਆਂ ਸਨ।
ਬੱਚਿਆਂ ਨੂੰ ਡਾਂਸ ਕਰਦੇ ਦੇਖ ਕੇ ਮਿਸ ਵਰਲਡ ਰੋਲੇਨ ਰਹਿ ਨਾ ਸਕੀ ਅਤੇ ਉਸ ਨੇ ਵੀ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਪ੍ਰੋਗਰਾਮ ਤੋਂ ਬਾਅਦ ਰੋਲੇਨ ਤੇ ਕੈਰਿਨਾ ਪਿੰਡ ਦੀਆਂ ਗਲੀਆਂ ਵਿਚ ਘੁੰਮੀਆਂ। ਉਨ੍ਹਾਂ ਨੇ ਟੈਕਸਟਾਈਲ ਮਿੱਲਾਂ ਵੀ ਦੇਖੀਆਂ। ਸ਼ਿਰਪੁਰ ਦੇ ਵਿਧਾਇਕ ਅਮਰਿਸ਼ ਪਟੇਲ ਨੇ ਦੋਹਾਂ ਸੁੰਦਰੀਆਂ ਨੂੰ ਸਥਾਨਕ ਭੋਜਨ ਦਾ ਸੁਆਦ ਵੀ ਚਖਾਇਆ।
ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ
NEXT STORY