ਕੋਲਕਾਤਾ- ਮੰਨੇ-ਪ੍ਰਮੰਨੇ ਨਿਰਦੇਸ਼ਕ ਸ਼੍ਰੀਜੀਤ ਮੁਖਰਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਨਿਰਵਾਕ' ਲਈ ਸੁਸ਼ਮਿਤਾ ਸੇਨ ਵਰਗੀ ਅਭਿਨੇਤਰੀ ਦੀ ਜ਼ਰੂਰਤ ਸੀ। ਸ਼੍ਰੀਜੀਤ ਮੁਖਰਜੀ ਨੇ ਸੁਸ਼ਮਿਤਾ ਸੇਨ ਨੂੰ ਲੈ ਕੇ ਬੰਗਲਾ ਫਿਲਮ ਬਣਾਈ ਹੈ। ਇਸ ਫਿਲਮ ਰਾਹੀਂ ਸੁਸ਼ਮਿਤਾ ਸੇਨ ਕਾਫੀ ਸਮੇਂ ਬਾਅਦ ਫਿਲਮਾਂ 'ਚ ਕਦਮ ਰੱਖ ਰਹੀ ਹੈ। ਸ਼੍ਰੀਜੀਤ ਮੁਖਰਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਿਲਮ 'ਚ ਸੁਸ਼ਮਿਤਾ ਸੇਨ ਨੂੰ ਇਸ ਲਈ ਲਿਆ ਕਿਉਂਕਿ ਉਸ 'ਚ ਇਕ ਸੰਪੂਰਨ ਮਹਿਲਾ ਦੀ ਝਲਕ ਮਿਲਦੀ ਹੈ।
ਸ਼੍ਰੀਜੀਤ ਮੁਖਰਜੀ ਨੇ ਕਿਹਾ ਕਿ ਉਹ ਇਕ ਬੌਧਿਕ ਤਬਕੇ 'ਚ ਪ੍ਰਸਿੱਧ ਅਭਿਨੇਤਰੀ ਹੈ। ਉਹ ਖੂਬਸੂਰਤ ਹੋਣ ਦੇ ਨਾਲ-ਨਾਲ ਬੌਧਿਕ ਵੀ ਹੈ। ਉਨ੍ਹਾਂ ਦੀ ਫਿਲਮ ਦੀ ਕਹਾਣੀ 'ਚ ਇਕ ਅਜਿਹੀ ਮਹਿਲਾ ਦੀ ਲੋੜ ਸੀ, ਜਿਹੜੀ ਮਹਿਲਾ ਹੋਣ ਦੇ ਲਿਹਾਜ਼ ਨਾਲ ਸੰਪੂਰਨ ਹੋਵੇ। ਉਹ ਲੀਕ ਤੋਂ ਹੱਟ ਕੇ ਫਿਲਮਾਂ ਬਣਾਉਣ 'ਚ ਵਿਸ਼ਵਾਸ ਰੱਖਦੇ ਹਨ। ਇਸ ਲਿਹਾਜ਼ ਨਾਲ ਫਿਲਮ ਦੇ ਕਲਾਕਾਰਾਂ ਨੂੰ ਵੀ ਫਿਲਮ 'ਚ ਪਰਫੈਕਟ ਢੰਗ ਨਾਲ ਬਿਠਾਉਣਾ ਚਾਹੀਦਾ ਹੈ। ਇਹ ਫਿਲਮ ਇਕ ਮਈ ਨੂੰ ਰਿਲੀਜ਼ ਹੋਵੇਗੀ।
ਗੈਰੀ ਸੰਧੂ ਦੀ ਇਹ ਲੁੱਕ ਦੇਖ ਕੇ ਸ਼ਾਇਦ ਤੁਸੀਂ ਵੀ ਹੋ ਜਾਓਗੇ ਹੈਰਾਨ! (ਦੇਖੋ ਤਸਵੀਰਾਂ)
NEXT STORY