ਇਸਲਾਮਾਬਾਦ— ਪਾਕਿਸਤਾਨ ਦੇ ਜਿੰਨਾ ਮੈਡੀਕਲ ਅਤੇ ਡੈਂਟਲ ਕਾਲਜ ਦੀ ਉਪ ਪ੍ਰਿੰਸੀਪਲ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ। ਇਹ ਜਾਣਕਾਰੀ ਸ਼ੁੱਕਰਵਾਰ ਮੀਡੀਆ ਰਿਪੋਰਟ 'ਚ ਸਾਹਮਣੇ ਆਈ ਹੈ। ਡਾਨ ਸਮਾਚਾਰ ਪੱਤਰ ਦੀ ਵੈੱਬਸਾਈਟ ਮੁਤਾਬਕ, ਪੁਲਸ ਨੇ ਪੀੜਤਾ ਦੀ ਪਛਾਣ ਅਮਰੀਕੀ ਨਾਗਰਿਕ ਦੇਬਰਾ ਲੋਬੋ (55) ਦੇ ਤੌਰ 'ਤੇ ਕੀਤੀ ਹੈ।
ਉਨ੍ਹਾਂ 'ਤੇ ਵੀਰਵਾਰ ਨੂੰ ਚਾਰ ਬੰਦੂਕਧਾਰੀਆਂ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਕਾਲਜ 'ਚੋਂ ਨਿਕਲ ਰਹੀ ਸੀ। ਉਨ੍ਹਾਂ ਨੂੰ ਹਸਪਤਾਲ 'ਚ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਕਈ ਘੰਟਿਆਂ ਦੇ ਇਲਾਜ ਤੋਂ ਬਾਅਦ ਦੱਸਿਆ ਕਿ ਉਹ ਖਤਰੇ 'ਚੋਂ ਬਾਹਰ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾਸਥਾਨ ਦੇ ਨਜ਼ਦੀਕ ਤੋਂ ਛਟੀ ਪੁਸਤਕ ਮਿਲੀ ਹੈ, ਜਿਸ ਵਿਚ ਲਿਖਿਆ ਹੈ, 'ਅਸੀਂ ਅਮਰੀਕਾ ਨੂੰ ਸਾੜ ਦੇਵਾਂਗੇ, ਅਤੇ ਇਹ ਹਮਲਾ ਕਰਾਚੀ ਦੇ ਕੀਮਾਰੀ ਇਲਾਕੇ 'ਚ ਮੁਕਾਬਲੇ 'ਚ ਪੰਜ ਅੱਤਵਾਦੀਆਂ ਦੇ ਮਾਰੇ ਜਾਣ ਦੀ ਘਟਨਾ ਦੇ ਜਵਾਬ 'ਚ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਸਤਕ 'ਚ ਕਿਸੇ ਅੱਤਵਾਦੀ ਸੰਗਠਨ ਦਾ ਲੋਗੋ ਨਹੀਂ ਹੈ, ਪਰ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਇਸਲਾਮਿਕ ਸਟੇਟ ਦੇ ਮੈਂਬਰ ਸਨ।
ਰਾਜ ਰਾਜੇਸ਼ਵਰੀ ਬਣੀ ਨਿਊਯਾਰਕ ਦੀ ਪਹਿਲੀ ਭਾਰਤ ਵੰਸ਼ੀ ਜੱਜ
NEXT STORY