ਲਖਨਊ- ਫਸਲਾਂ ਕਾਰਨ ਹੋ ਰਹੇ ਨੁਕਸਾਨ ਕਾਰਨ ਜਿੱਥੇ ਕਿਸਾਨ ਖੁਦਕੁਸ਼ੀਆਂ ਕਰਨ ਨੂੰ ਮਜ਼ਬੂਰ ਹੋ ਰਹੇ ਹਨ, ਉੱਥੇ ਹੀ ਸਾਡੇ ਅਫਸਰ ਕਿਸੇ ਹੋਰ ਹੀ ਕੰਮ ਵਿਚ ਰੁੱਝੇ ਹੋਏ ਹਨ। ਉੱਤਰ ਪ੍ਰਦੇਸ਼ ਦੇ ਯੋਜਨਾ ਭਵਨ ਵਿਚ ਸ਼ੁੱਕਰਵਾਰ ਨੂੰ ਸੰਚਾਈ ਮੰਤਰੀ ਕਿਸਾਨਾਂ ਨੂੰ ਹੋਏ ਨੁਕਸਾਨ 'ਤੇ ਰਾਹਤ ਦੇਣ ਲਈ ਅਫਸਰਾਂ ਨਾਲ ਗੱਲ ਕਰ ਰਹੇ ਸਨ ਤਾਂ ਮਾਮਲਾ ਕਾਫੀ ਸੰਵੇਦਨਸ਼ੀਲ ਸੀ। ਉਹ ਆਪਣੇ ਮੰਤਰੀਆਂ ਨਾਲ ਕਿਸਾਨਾਂ ਨੂੰ ਰਾਹਤ ਦੇਣ ਲਈ ਵੀਡੀਓ ਕਾਨਫਰੰਸ ਕਰ ਰਹੇ ਸਨ।
ਉਸ ਦੌਰਾਨ ਜੋ ਨਜ਼ਾਰਾ ਨਜ਼ਰ ਆਇਆ ਉਹ ਹੈਰਾਨ ਕਰ ਦੇਣ ਵਾਲਾ ਸੀ। ਇਸ ਦੌਰਾਨ ਮਾਲੀਆ ਪ੍ਰੀਸ਼ਦ ਦੇ ਕਮਿਸ਼ਨਰ ਅਤੇ ਸਕੱਤਰ ਆਲੋਕ ਕੁਮਾਰ ਮੋਬਾਈਲ 'ਤੇ ਸ਼ਤਰੰਜ ਖੇਡ ਰਹੇ ਸਨ। ਉਹ ਸ਼ਤਰੰਜ ਖੇਡਣ ਵਿਚ ਇਸ ਤਰ੍ਹਾਂ ਰੁੱਝੇ ਹੋਏ ਸਨ ਕਿ ਉਨ੍ਹਾਂ ਨੂੰ ਆਲੇ-ਦੁਆਲੇ ਦੀ ਖਬਰ ਹੀ ਨਾ ਹੋਵੇ। ਫੜੇ ਜਾਣ 'ਤੇ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਬੇਮੌਸਮੀ ਬਾਰਸ਼ ਕਾਰਨ ਨੁਕਸਾਨ ਕਾਰਨ ਸੂਬੇ ਵਿਚ ਹੁਣ ਤਕ 50 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਕਿਸਾਨ ਫਸਲਾਂ ਦੀ ਬਰਬਾਦੀ ਤੋਂ ਬੇਹਾਲ ਹਨ। ਫਿਲਹਾਲ ਮੋਬਾਈਲ 'ਤੇ ਇਸ ਤਰ੍ਹਾਂ ਸ਼ਤਰੰਜ ਦੀਆਂ ਚਾਲਾਂ ਕਾਰਨ ਮੁਸਕਰਾਉਂਦੇ ਦੇਖੇ ਗਏ ਮਾਲੀਆ ਪ੍ਰੀਸ਼ਦ ਦੇ ਸਕੱਤਰ ਆਲੋਕ ਕੁਮਾਰ ਨਵੇਂ ਵਿਵਾਦ ਵਿਚ ਉਲਝ ਗਏ ਹਨ।
ਖੁੱਲ੍ਹ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੋਲ!
NEXT STORY