ਨਵੀਂ ਦਿੱਲੀ- 42 ਸਾਲਾਂ 'ਚ ਕੈਨੇਡਾ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣ ਦੇ ਨਰਿੰਦਰ ਮੋਦੀ ਦੇ ਇਸ ਦਾਅਵੇ ਦੀ ਪੋਲ ਖੁੱਲ੍ਹਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ, ਇਸ 'ਤੇ 'ਸਖਤ ਨਾਰਾਜ਼ਗੀ' ਜ਼ਾਹਰ ਕਰਦੇ ਹੋਏ ਸ਼ੁੱਕਰਵਾਰ ਨੂੰ ਕਾਂਗਰਸ ਨੇ ਉਨ੍ਹਾਂ ਨੂੰ 2010 'ਚ ਸਾਬਕਾ ਪ੍ਰਧਾਨ ਮੰਤਰੀ ਦੀ ਉੱਥੋਂ ਸਰਕਾਰੀ ਯਾਤਰਾ ਦੀ ਯਾਦ ਦਿਵਾਈ ਹੈ। ਕਾਂਗਰਸ ਦੇ ਬੁਲਾਰੇ ਆਨੰਦ ਸ਼ਰਮਾ ਨੇ ਜ਼ਿਕਰ ਕੀਤਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਬੁਲਾਵੇ 'ਤੇ ਜੂਨ 2010 'ਚ ਤਿੰਨ ਦਿਨਾਂ ਦੀ ਸਰਕਾਰੀ ਯਾਤਰਾ ਕੀਤੀ ਸੀ। ਸ਼ਰਮਾ ਨੇ ਇੱਥੇ ਸੰਯੁਕਤ ਸੰਦੇਸ਼ ਦੀ ਕਾਪੀ ਜਾਰੀ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ,''ਹਾਰਪਰ ਦੇ ਸੱਦੇ 'ਤੇ ਮਨਮੋਹਨ 2010 'ਚ ਕੈਨੇਡਾ ਗਏ ਸਨ। ਇਹ ਸਰਕਾਰੀ ਯਾਤਰਾ ਸੀ ਅਤੇ ਦੋਹਾਂ ਨੇ ਆਪਣੇ ਦੋ-ਪੱਖੀ ਸੰਪਰਕਾਂ 'ਤੇ ਕਿ ਸੰਯੁਕਤ ਸੰਦੇਸ਼ ਜਾਰੀ ਕੀਤਾ ਸੀ।''
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਤਰਾ 'ਤੇ 27 ਜੂਨ 2010 ਨੂੰ ਜਾਰੀ ਸੰਯੁਕਤ ਬਿਆਨ 'ਚ ਕਿਹਾ ਹੈ,''ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਸੱਦੇ 'ਤੇ ਕੈਨੇਡਾ ਦਾ ਦੌਰਾ ਕੀਤਾ। ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਜੀ20 ਟੋਰਾਂਟੋ ਸਿਖਰ ਸੰਮੇਲਨ 'ਚ ਹਿੱਸਾ ਲਿਆ ਅਤੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ ਦੋ-ਪੱਖੀ ਚਰਚਾ ਕੀਤੀ।''
ਵਟਸਐਪ 'ਤੇ ਸਮਰਿਤੀ ਈਰਾਨੀ ਦੀ ਅਸ਼ਲੀਲ ਫੋਟੋ ਸਰਕੁਲੇਟ
NEXT STORY