ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਤਿਗਮਾਂਸ਼ੂ ਧੂਲੀਆ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਮੈਡਮ ਐਕਸ' ਦਾ ਸਿਖਰ ਦਿਲ ਖਿੱਚਵਾਂ ਹੈ।
ਤਿਗਮਾਂਸ਼ੂ ਇਨ੍ਹੀਂ ਦਿਨੀਂ ਫਿਲਮ 'ਮੈਡਮ ਐਕਸ' ਉੱਤੇ ਕੰਮ ਕਰ ਰਹੇ ਹਨ। ਇਹ ਫਿਲਮ ਆਸ਼ੂ ਪਟੇਲ ਦੀ ਕਿਤਾਬ ਮੈਡਮ ਐਕਸ 'ਤੇ ਆਧਾਰਿਤ ਹੈ। ਤਿਗਮਾਂਸ਼ੂ ਦਾ ਕਹਿਣਾ ਹੈ ਕਿ ਇਹ ਇਕ ਵੱਖਰੀ ਸਟੋਰੀ ਹੈ, ਜੋ ਕਿ ਅੰਡਰਵਰਲਡ ਦੀਆਂ ਆਮ ਕਹਾਣੀਆਂ ਤੋਂ ਵੱਖ ਹੈ। ਮੈਨੂੰ ਜਿਸ ਗੱਲ ਨੇ ਸਭ ਤੋਂ ਵੱਧ ਆਕਰਸ਼ਿਤ ਕੀਤਾ ਉਹ ਸੀ ਕਹਾਣੀ ਵਿਚ ਲੜਕੀ ਦਾ ਸੰਘਰਸ਼। ਉਹ ਤਿੰਨ ਲੜਕਿਆਂ ਨਾਲ ਪ੍ਰੇਮ ਸੰਬੰਧ ਬਣਾਉਂਦੀ ਹੈ ਪਰ ਬਾਅਦ ਵਿਚ ਉਨ੍ਹਾਂ ਦਾ ਖਾਤਮਾ ਕਰ ਦਿੰਦੀ ਹੈ। ਮੈਨੂੰ ਇਹ ਕਹਾਣੀ ਪਸੰਦ ਆਈ ਸਿਰਫ ਇਸਦੇ ਅਖੀਰ ਕਾਰਨ।
ਆਪਣੇ ਪਸੰਦੀਦਾ ਸਿਤਾਰਿਆਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਖੁਸ਼ ਹੋ ਜਾਵੇਗਾ ਤੁਹਾਡਾ ਦਿਲ
NEXT STORY