ਮੁੰਬਈ- ਬੀਤੇ ਸ਼ੁੱਕਰਵਾਰ ਅਦਾਕਾਰ ਵਰੁਣ ਧਵਨ ਆਪਣੀ ਗਰਲਫ੍ਰੈਂਡ ਨਤਾਸ਼ਾ ਦਲਾਲ ਦੇ ਨਾਲ ਸਪੋਟ ਕੀਤੇ ਗਏ ਹਨ। ਹਮੇਸ਼ਾ ਤੋਂ ਆਪਣੀ ਪਰਸਨਲ ਲਾਈਫ ਨੂੰ ਮੀਡੀਆ ਤੋਂ ਦੂਰ ਰੱਖਣ ਵਾਲੇ ਵਰੁਣ ਗਰਲਫ੍ਰੈਂਡ ਨਤਾਸ਼ਾ ਦੇ ਨਾਲ ਅਪਾਰਟਮੈਂਟ ਤੋਂ ਬਾਹਰ ਨਿਕਲਦੇ ਹੋਏ ਦੇਖੇ ਗਏ ਹਨ। ਇਸ ਤੋਂ ਬਾਅਦ ਦੋਵੇ ਝਟਪਟ ਕਾਰ ਦੇ ਅੰਦਰ ਬੈਠ ਕੇ ਕਿਤੇ ਨਿਕਲ ਗਏ। ਵਰੁਣ ਕਾਰ ਦੀ ਅਗਲੀ ਸੀਟ 'ਤੇ ਸਨ, ਉਧਰ ਨਤਾਸ਼ਾ ਪਿਛਲੀਂ ਸੀਟ 'ਤੇ ਬੈਠੀ ਹੋਈ ਨਜ਼ਰ ਆਈ। ਦੱਸਿਆ ਜਾਂਦਾ ਹੈ ਕਿ ਵਰੁਣ ਨੇ ਆਪਣੇ ਅਤੇ ਨਤਾਸ਼ਾ ਦੇ ਰਿਸ਼ਤੇ ਦੇ ਬਾਰੇ 'ਚ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ। ਹਾਲਾਂਕਿ ਦੋਵਾਂ ਨੂੰ ਕੋਈ ਪਾਰਟੀਜ਼ ਅਤੇ ਫਿਲਮ ਡੇਟ ਇੰਜਾਏ ਕਰਦੇ ਹੋਏ ਸਪੋਟ ਕੀਤਾ ਗਿਆ ਹੈ। ਵਰਣਨਯੋਗ ਹੈ ਕਿ 'ਸਟੂਡੈਂਟ ਆਫ ਦਿ ਈਅਰ' ਨਾਲ ਬੀ ਟਾਊਨ 'ਚ ਡੈਬਿਊ ਕਰਨ ਵਾਲੇ ਵਰੁਣ ਧਵਨ ਇਨ੍ਹੀਂ ਦਿਨੀਂ ਡਾਇਰੈਕਟਰ ਰੋਹਿਤ ਦੀ ਫਿਲਮ 'ਦਿਲਵਾਲੇ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਵਰੁਣ ਦੀ ਫਿਲਮ 'ਏ.ਬੀ.ਸੀ-2' ਛੇਤੀ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।
47 ਸਾਲ ਦੇ ਹੋਏ ਅਰਸ਼ਦ ਵਾਰਸੀ, ਤਸਵੀਰਾਂ 'ਚ ਦੇਖੋ ਕੁਝ ਫਨੀ ਡਾਇਲਾਗਸ
NEXT STORY