* ਵਿਅਰਥ 'ਚ ਚਿੰਤਾ ਕਿਉਂ ਕਰਦੇ ਹੋ? ਕਿਸ ਤੋਂ ਡਰਦੇ ਹੋ? ਕੌਣ ਤੁਹਾਨੂੰ ਮਾਰ ਸਕਦਾ ਹੈ? ਆਤਮਾ ਨਾ ਪੈਦਾ ਹੁੰਦੀ ਹੈ, ਨਾ ਮਰਦੀ ਹੈ।
* ਜੋ ਹੋਇਆ, ਚੰਗਾ ਹੋਇਆ। ਜੋ ਹੋ ਰਿਹਾ ਹੈ, ਚੰਗਾ ਹੋ ਰਿਹਾ ਹੈ। ਜੋ ਹੋਵੇਗਾ, ਉਹ ਵੀ ਚੰਗਾ ਹੀ ਹੋਵੇਗਾ।
* ਤੁਸੀਂ ਬੀਤੇ ਸਮੇਂ ਦਾ ਪਛਤਾਵਾ ਨਾ ਕਰੋ। ਭਵਿੱਖ ਦੀ ਚਿੰਤਾ ਨਾ ਕਰੋ। ਵਰਤਮਾਨ ਚੱਲ ਰਿਹਾ ਹੈ।
* ਤੁਹਾਡਾ ਕੀ ਗਿਆ, ਜੋ ਤੁਸੀਂ ਰੋਂਦੇ ਹੋ? ਤੁਸੀਂ ਕੀ ਲਿਆਏ ਸੀ, ਜੋ ਤੁਸੀਂ ਗੁਆ ਦਿੱਤਾ? ਤੁਸੀਂ ਕੀ ਪੈਦਾ ਕੀਤਾ ਸੀ, ਜੋ ਖਤਮ ਹੋ ਗਿਆ? ਨਾ ਤੁਸੀਂ ਕੁਝ ਲੈ ਕੇ ਆਏ, ਜੋ ਲਿਆ ਇਥੋਂ ਹੀ ਲਿਆ। ਜੋ ਦਿੱਤਾ ਇਥੇ ਹੀ ਦਿੱਤਾ। ਜੋ ਲਿਆ, ਇਸੇ (ਰੱਬ) ਤੋਂ ਲਿਆ। ਜੋ ਦਿੱਤਾ, ਇਸੇ ਨੂੰ ਦਿੱਤਾ। ਖਾਲੀ ਹੱਥ ਆਏ, ਖਾਲੀ ਹੱਥ ਚਲੇ ਗਏ। ਜੋ ਅੱਜ ਤੁਹਾਡਾ ਹੈ, ਕੱਲ ਕਿਸੇ ਹੋਰ ਦਾ ਸੀ, ਪਰਸੋਂ ਕਿਸੇ ਹੋਰ ਦਾ ਹੋਵੇਗਾ। ਤੁਸੀਂ ਇਸ ਨੂੰ ਆਪਣਾ ਸਮਝ ਕੇ ਮਗਨ ਹੋ ਰਹੇ ਹੋ। ਬਸ ਇਹੀ ਤੁਹਾਡੀ ਖੁਸ਼ੀ ਤੇ ਦੁੱਖ ਦਾ ਕਾਰਨ ਹੈ।
* ਤਬਦੀਲੀ ਸੰਸਾਰ ਦਾ ਨਿਯਮ ਹੈ। ਜਿਸ ਨੂੰ ਤੁਸੀਂ ਮੌਤ ਸਮਝਦੇ ਹੋ, ਉਹੀ ਤਾਂ ਜੀਵਨ ਹੈ। ਇਕ ਪਲ ਵਿਚ ਤੁਸੀਂ ਕਰੋੜਾਂ ਰੁਪਏ ਦੇ ਮਾਲਕ ਬਣ ਜਾਂਦੇ ਹੋ, ਦੂਜੇ ਹੀ ਪਲ ਤੁਸੀਂ ਦਰਿੱਦਰ ਬਣ ਜਾਂਦੇ ਹੋ। ਮੇਰਾ-ਤੇਰਾ, ਛੋਟਾ-ਵੱਡਾ, ਆਪਣਾ-ਬੇਗਾਨਾ ਮਨ 'ਚੋਂ ਮਿਟਾ ਦਿਓ, ਵਿਚਾਰਾਂ 'ਚੋਂ ਹਟਾ ਦਿਓ। ਫਿਰ ਸਭ ਤੁਹਾਡਾ ਹੈ, ਤੁਸੀਂ ਸਾਰਿਆਂ ਦੇ ਹੋ।
* ਨਾ ਇਹ ਸਰੀਰ ਤੁਹਾਡਾ ਹੈ, ਨਾ ਤੁਸੀਂ ਇਸ ਸਰੀਰ ਦੇ ਹੋ। ਇਹ ਅਗਨੀ, ਜਲ, ਹਵਾ, ਧਰਤੀ ਤੇ ਆਕਾਸ਼ ਨਾਲ ਬਣਿਆ ਹੈ ਅਤੇ ਇਸੇ ਵਿਚ ਮਿਲ ਜਾਵੇਗਾ ਪਰ ਆਤਮਾ ਸਥਿਰ ਹੈ, ਫਿਰ ਤੁਸੀਂ ਕੀ ਹੋ?
* ਤੁਸੀਂ ਖੁਦ ਨੂੰ ਰੱਬ ਅੱਗੇ ਸਮਰਪਿਤ ਕਰੋ। ਇਹੀ ਸਭ ਤੋਂ ਚੰਗਾ ਸਹਾਰਾ ਹੈ। ਜੋ ਇਸ ਦੇ ਸਹਾਰੇ ਨੂੰ ਅਪਣਾਉਂਦਾ ਹੈ, ਉਹ ਚਿੰਤਾ ਤੇ ਸੋਗ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਂਦਾ ਹੈ।
* ਜੋ ਕੁਝ ਵੀ ਤੁਸੀਂ ਕਰਦੇ ਹੋ, ਉਹ ਰੱਬ ਨੂੰ ਅਰਪਿਤ ਕਰਦੇ ਚਲੋ। ਇੰਝ ਕਰਨ ਨਾਲ ਤੁਸੀਂ ਹਮੇਸ਼ਾ ਜੀਵਨ-ਮੁਕਤੀ ਦਾ ਆਨੰਦ ਮਹਿਸੂਸ ਕਰੋਗੇ।
ਫਲ ਬਾਰੇ ਸੋਚ ਕੇ ਕਰਮ ਨਾ ਕਰੋ
NEXT STORY