ਜਲੰਧਰ (ਸ਼ੋਰੀ)-ਵਿਆਹ ਸਮੇਂ ਪਤੀ ਅਗਨੀ ਨੂੰ ਸਾਕਸ਼ੀ ਮੰਨ ਕੇ ਪਤਨੀ ਦੀ ਰੱੱਖਿਆ ਕਰਨ ਦਾ ਵਚਨ ਦਿੰਦਾ ਹੈ ਪਰ ਹੈਵਾਨ ਬਣੇ ਇਸ ਪਤੀ ਨੇ ਅਗਨੀ ਅੱਗੇ ਕਸਮਾਂ ਲੈ ਕੇ ਵੀ ਪਤਨੀ ਨੂੰ ਅਗਨੀ ਦੇ ਹੀ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕਾ ਪ੍ਰੀਤੀ ਨੇ ਆਪਣੇ ਪ੍ਰੇਮੀ ਵਰਿੰਦਰ ਨਾਲ ਵਿਆਹ ਕਰ ਲਿਆ ਸੀ ਅਤੇ ਸੋਚਿਆ ਸੀ ਕਿ ਪਤੀ ਹੀ ਉਸ ਦੀ ਚਿਤਾ ਨੂੰ ਅਗਨੀ ਦੇਵੇਗਾ ਪਰ ਉਲਟਾ ਉਸ ਦੇ ਪਤੀ ਨੇ ਸ਼ੱਕ ਦੇ ਆਧਾਰ 'ਤੇ ਆਪਣੀ ਪਤਨੀ ਨੂੰ ਜ਼ਿੰਦਾ ਹੀ ਜਲਾ ਦਿੱਤਾ।
ਅਸਲ 'ਚ ਦੋਸ਼ੀ ਵਰਿੰਦਰ ਆਪਣੀ ਪਤਨੀ 'ਤੇ ਸ਼ੱਕ ਕਰਨ ਤੋਂ ਬਾਜ਼ ਨਾ ਆਇਆ। ਪ੍ਰੀਤੀ ਦੇ ਪਰਿਵਾਰ ਵਾਲਿਆਂ ਮੁਤਾਬਕ ਵਰਿੰਦਰ ਸਾਈਕੋ ਹੋ ਚੁੱਕਾ ਸੀ। ਪ੍ਰੀਤੀ ਨੇ ਜੱਜ ਨੂੰ ਬਿਆਨਾਂ 'ਚ ਵੀ ਕਿਹਾ ਸੀ ਕਿ 13 ਤਰੀਕ ਨੂੰ ਜਿਵੇਂ ਹੀ ਉਹ ਪਤੀ ਅਤੇ ਬੱਚਿਆਂ ਨਾਲ ਹਿਮਾਚਲ ਧਾਰਮਿਕ ਜਗ੍ਹਾ 'ਤੇ ਮੱਥਾ ਟੇਕ ਕੇ ਘਰ ਪਹੁੰਚੀ ਤਾਂ ਪਤੀ ਸ਼ਰਾਬ ਪੀਣ ਚਲਾ ਗਿਆ।
ਕੁਝ ਦੇਰ ਬਾਅਦ ਪਤੀ ਆਇਆ ਅਤੇ ਉਸ ਦੇ ਨਾਲ ਝਗੜਾ ਕਰਨ ਲੱਗ ਪਿਆ। ਉਸ ਦੇ ਬੱਚਿਆਂ ਦੀ ਸਹੁੰ ਵੀ ਖਾਧੀ ਪਰ ਪਤੀ ਨੂੰ ਯਕੀਨ ਨਾ ਆਇਆ ਅਤੇ ਉਸ ਨੇ ਪ੍ਰੀਤੀ 'ਤੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ। ਬੁਰੀ ਤਰ੍ਹਾਂ ਸੜ ਚੁੱਕੀ ਪ੍ਰੀਤੀ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਦਾਖਲ ਕਰਵਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ।
ਪ੍ਰੀਤੀ ਦੇ ਪਰਿਵਾਰ ਵਾਲੇ ਉਸ ਦੀ ਲਾਸ਼ ਨੂੰ ਸਿੱਧਾ ਥਾਣੇ ਲੈ ਗਏ ਅਤੇ ਉਨ੍ਹਾਂ ਨੇ ਪੁਲਸ ਦੇ ਖਿਲਾਫ ਇਹ ਕਹਿੰਦੇ ਹੋਏ ਨਾਅਰੇਬਾਜ਼ੀ ਕੀਤੀ ੀਕ ਪੁਲਸ ਨੇ ਇਸ ਕੇਸ 'ਚ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀ ਪਤੀ ਨੂੰ ਕਾਬੂ ਨਹੀਂ ਕੀਤਾ। ਫਿਲਹਾਲ ਪੁਲਸ ਦੋਸ਼ੀ ਦੀ ਭਾਲ ਕਰ ਰਹੀ ਹੈ, ਜੋ ਘਰੋਂ ਫਰਾਰ ਹੈ।
ਚੜ੍ਹਦੀ ਸਵੇਰ ਪੈ ਗਿਆ ਨ੍ਹੇਰ, ਜਦੋਂ ਹੋ ਗਿਆ ਭਿਆਨਕ ਹਾਦਸਾ (ਤਸਵੀਰਾਂ)
NEXT STORY