ਚੰਡੀਗੜ੍ਹ-ਪਿਛਲੇ ਦੋ ਸਾਲਾਂ ਤੋਂ ਜਿਸ ਵਿਅਕਤੀ ਨੂੰ ਆਪਣਾ ਸਭ ਕੁਝ ਮੰਨ ਕੇ ਲਿਵ-ਇਨ-ਰਿਲੇਸ਼ਨ 'ਚ ਰਹਿ ਰਹੀ ਸੀ, ਉਸ ਨੇ ਵਿਆਹ ਦੀ ਗੱਲ ਸੁਣਦੇ ਹੀ ਇਹ ਕਹਿ ਕੇ ਕੁੜੀ ਨੂੰ ਵੱਡਾ ਧੋਖਾ ਦੇ ਦਿੱਤਾ ਕਿ ਉਹ ਪਹਿਲਾਂ ਤੋਂ ਹੀ ਵਿਆਹੁਤਾ ਹੈ, ਜਿਸ ਤੋਂ ਬਾਅਦ ਕੁੜੀ ਸਿਰਫ ਮੱਥੇ 'ਤੇ ਹੱਥ ਮਾਰ ਕੇ ਰੋਣ ਜੋਗੀ ਰਹਿ ਗਈ।
ਜਾਣਕਾਰੀ ਮੁਤਾਬਕ ਚੰਡੀਗੜ੍ਹ ਇੰਡਸਟਰੀਅਲ ਏਰੀਆ 'ਚ ਰਾਏਪੁਰ ਖੁਰਦ ਦੀ ਇਕ ਕੁੜੀ ਨੇ ਟੈਕਸੀ ਡਰਾਈਵਰ 'ਤੇ ਉਸ ਨੂੰ ਧੋਖਾ ਦੇਣ ਦਾ ਦੋਸ਼ ਲਾਇਆ ਹੈ। ਉਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਟੈਕਸੀ ਡਰਾਈਵਰ ਵਿਆਹ ਦਾ ਲਾਰਾ ਲਾ ਕੇ ਉਸ ਨਾਲ 2 ਸਾਲਾਂ ਤੱਕ ਲਿਵ-ਇਨ-ਰਿਲੇਸ਼ਨ 'ਚ ਰਿਹਾ। ਇਸ ਦੌਰਾਨ ਉਹ ਦੋ ਵਾਰ ਗਰਭਵਤੀ ਵੀ ਹੋ ਗਈ ਪਰ ਦੋਸ਼ੀ ਨੇ ਵਧੀਆ ਭਵਿੱਖ ਦਾ ਹਵਾਲਾ ਦਿੱਤਾ ਅਤੇ ਦਵਾਈ ਦੇ ਕੇ ਉਸ ਦਾ ਦੋ ਵਾਰ ਹੀ ਗਰਭਪਾਤ ਕਰਵਾ ਦਿੱਤਾ।
ਜਦੋਂ ਪੀੜਤਾ ਨੇ ਉਸ ਨਾਲ ਵਿਆਹ ਕਰਨ ਦੀ ਗੱਲ ਕਹੀ ਤਾਂ ਦੋਸ਼ੀ ਕਹਿਣ ਲੱਗਿਆ ਕਿ ਉਹ ਉਸ ਨਾਲ ਵਿਆਹ ਨਹੀਂ ਕਰ ਸਕਦਾ ਅਤੇ ਦੂਜੀ ਕੁੜੀ ਨੂੰ ਆਪਣੀ ਪਤਨੀ ਬਣਾ ਕੇ ਘਰ ਲੈ ਆਇਆ। ਪੀੜਤਾ ਨੇ ਇਹ ਵੀ ਦੱਸਿਆ ਕਿ ਦੋਸ਼ੀ ਨੇ ਦੋ ਸਾਲਾਂ ਤੱਕ ਧੋਖੇ 'ਚ ਰੱਖ ਕੇ ਉਸ ਨਾਲ ਬਲਾਤਕਾਰ ਕੀਤਾ। ਫਿਲਹਾਲ ਪੁਲਸ ਨੇ ਦੋਸ਼ੀ ਟੈਕਸੀ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
ਜਦੋਂ ਪਾਲਤੂ ਕੁੱਤੇ ਨੇ ਗਾਇਬ ਕਰ ਦਿੱਤੇ ਮਾਲਕ ਦੇ 1.40 ਲੱਖ ਰੁਪਏ
NEXT STORY