ਚੰਡੀਗੜ੍ਹ : ਐਥਲੀਟ ਖੁਸ਼ਬੀਰ ਕੌਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੰਮ੍ਰਿਤਸਰ ਵਿਚ ਸਰਕਾਰੀ ਘਰ ਅਲਾਟ ਕਰਵਾ ਦਿੱਤਾ ਹੈ। ਉਪ ਮੁੱਖ ਮੰਤਰੀ ਨੇ ਉਨ੍ਹਾਂ ਦਾ ਮਾਮਲਾ ਮੁੱਖ ਮੰਤਰੀ ਦੇ ਸਾਹਮਣੇ ਚੁੱਕਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬੁੱਧਵਾਰ ਅੰਮ੍ਰਿਤਸਰ ਵਿਚ ਘਰ ਅਲਾਟ ਕਰ ਦਿੱਤਾ ਗਿਆ। ਖੁਸ਼ਬੀਰ ਨੇ 2014 ਦੇ ਏਸ਼ਿਆਈ ਖੇਡਾਂ ਵਿਚ 20 ਕਿ.ਮੀ ਪੈਦਲ ਚੱਲਣ ਦੇ ਮੁਕਾਬਲੇ 'ਚ ਸਿਲਵਰ ਮੈਡਲ ਜਿੱਤਿਆ ਸੀ। ਉਹ ਅੱਜਕਲ ਰਿਓ ਓਲੰਪਿਕਸ ਦੀ ਤਿਆਰੀ ਕਰ ਰਹੀ ਹੈ।
ਖੁਸ਼ਬੀਰ ਦੇ ਕਾਲਜ ਪ੍ਰਬੰਧਕਾਂ ਨੇ ਉਸ ਨੂੰ ਮਕਾਨ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਵਿਚ ਦੇਰੀ ਹੋਣ ਅਤੇ ਪਹਿਲਾ ਕੱਚਾ ਮਕਾਨ ਡੇਗਣ ਕਾਰਨ ਪਰਿਵਾਰ ਪਸ਼ੂਆਂ ਦੇ ਬਾੜੇ 'ਚ ਰਹਿ ਰਿਹਾ ਸੀ।
ਭਿੰਡਰਾਂਵਾਲਾ ਦੇ ਭੜਕੇ ਸਮਰਥਕਾਂ ਨੇ ਲਹਿਰਾਈਆਂ ਤਲਵਾਰਾਂ ਅਤੇ ਲਗਾਏ ਖਾਲਿਸਤਾਨ ਦੇ ਨਾਅਰੇ
NEXT STORY