ਕ੍ਰਾਂਤੀ ਅੱਜ ਦੇ ਸਮੇਂ ਵਿਚ ਲਗਾਤਾਰ ਚਲਦੀ ਰਹਿੰਦੀ ਹੈ। ਇਸ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤਬਦੀਲੀ ਲਈ ਤਿਆਰ ਰਹੋ। ਇਤਿਹਾਸ ਵਿਚ ਕ੍ਰਾਂਤੀਆਂ ਹੁੰਦੀਆਂ ਸਨ ਅਤੇ ਖਤਮ ਹੋ ਜਾਂਦੀਆਂ ਸਨ ਪਰ ਅੱਜ ਅਸੀਂ ਲਗਾਤਾਰ ਕ੍ਰਾਂਤੀ ਵਿਚ ਜੀਅ ਰਹੇ ਹਾਂ। ਪਹਿਲਾਂ ਕ੍ਰਾਂਤੀ ਇਕ ਘਟਨਾ ਸੀ, ਹੁਣ ਕ੍ਰਾਂਤੀ ਜੀਵਨ ਹੈ। ਪਹਿਲਾਂ ਕ੍ਰਾਂਤੀ ਖਤਮ ਹੁੰਦੀ ਸੀ, ਹੁਣ ਉਹ ਖਤਮ ਨਹੀਂ ਹੋਵੇਗੀ। ਆਉਣ ਵਾਲੇ ਸਮੇਂ ਵਿਚ ਮਨੁੱਖ ਨੂੰ ਲਗਾਤਾਰ ਕ੍ਰਾਂਤੀ ਤੇ ਤਬਦੀਲੀ ਵਿਚ ਹੀ ਰਹਿਣਾ ਪਵੇਗਾ।
ਹੁਣ ਤਕ ਮਨੁੱਖ ਸਥਾਈ ਸਮਾਜ ਦਾ ਨਾਗਰਿਕ ਸੀ, ਹੁਣ ਉਹ ਲਗਾਤਾਰ ਕ੍ਰਾਂਤੀ ਦਾ ਨਾਗਰਿਕ ਬਣ ਸਕੇ, ਇਸ ਦਾ ਧਿਆਨ ਰੱਖਣਾ ਜ਼ਰੂਰੀ ਹੈ। ਭਵਿੱਖ ਦੇ ਮਨੁੱਖ ਜਾਂ ਨਵੇਂ ਮਨੁੱਖ ਬਾਰੇ ਸੋਚਣ ਵੇਲੇ ਪਹਿਲੀ ਗੱਲ ਇਹ ਸੋਚ ਲੈਣੀ ਚਾਹੀਦੀ ਹੈ ਕਿ ਤਬਦੀਲੀ ਦੇ ਜਗਤ ਵਿਚ ਜਿਥੇ ਰੋਜ਼ ਸਭ ਬਦਲ ਜਾਵੇਗਾ, ਅਸੀਂ ਕਿਹੋ ਜਿਹੀ ਨੀਤੀ ਵਿਕਸਿਤ ਕਰੀਏ? ਅਸੀਂ ਕਿਹੋ ਜਿਹਾ ਵਤੀਰਾ ਵਿਕਸਿਤ ਕਰੀਏ? ਮੁੜ ਵਿਚਾਰ ਕਰਨਾ ਜ਼ਰੂਰੀ ਹੋ ਗਿਆ ਹੈ। ਹੁਣ ਤਕ ਦੇ ਸਾਰੇ ਆਦਰਸ਼ ਤੇ ਕਦਰਾਂ-ਕੀਮਤਾਂ ਜਿਸ ਢਾਂਚੇ ਵਿਚ ਵਿਕਸਿਤ ਕੀਤੀਆਂ ਗਈਆਂ ਸਨ, ਉਹ ਭਵਿੱਖ ਦੇ ਮਨੁੱਖ ਦੇ ਕੰਮ ਦੀਆਂ ਨਹੀਂ ਰਹਿ ਗਈਆਂ।
ਪਹਿਲਾਂ ਜਿਸ ਮਨੁੱਖ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਡਰ ਦੇ ਉੱਪਰ ਖੜ੍ਹਾ ਸੀ। ਉਹ ਮਾੜਾ ਨਾ ਕਰੇ, ਇਸ ਲਈ ਅਸੀਂ ਉਸ ਨੂੰ ਨਰਕ ਦਾ ਡਰ ਪਾ ਦਿੱਤਾ ਸੀ ਤਾਂ ਕਿ ਉਹ ਚੰਗਾ ਕਰ ਸਕੇ, ਇਸ ਦੇ ਲਈ ਸਵਰਗ ਦੇ ਲਾਲਚ ਦਿੱਤੇ ਗਏ ਸਨ ਪਰ ਅੱਜ ਸਵਰਗ ਤੇ ਨਰਕ ਦੋਵੇਂ ਹੀ ਅਲੋਪ ਹੋ ਗਏ ਹਨ। ਉਨ੍ਹਾਂ ਦੇ ਨਾਲ ਹੀ ਉਹ ਨੈਤਿਕਤਾ ਵੀ ਅਲੋਪ ਹੋ ਰਹੀ ਹੈ, ਜੋ ਡਰ ਤੇ ਲਾਲਚ 'ਤੇ ਖੜ੍ਹੀ ਸੀ।
ਨਰਕ ਤੇ ਸਵਰਗ ਹਵਾਈ ਕਲਪਨਾਵਾਂ ਤੋਂ ਜ਼ਿਆਦਾ ਨਹੀਂ ਰਹਿ ਗਏ, ਅੱਜ ਆਦਮੀ ਨਿਡਰ ਹੈ। ਉਸ 'ਤੇ ਪੁਰਾਣੀ ਨੀਤੀ ਲਾਗੂ ਨਹੀਂ ਕੀਤੀ ਜਾ ਸਕਦੀ, ਤਾਂ ਕੀ ਮਨੁੱਖ ਦੇ ਨਿਡਰ ਹੋਣ ਤੋਂ ਭਾਵ ਇਹ ਹੋਵੇਗਾ ਕਿ ਉਹ ਅਨੈਕਿਤ ਹੋਵੇ? ਜੇ ਇਹ ਹੋਵੇਗਾ ਤਾਂ ਸਮਾਜ ਲਗਾਤਾਰ ਵੱਡੇ ਖਤਰਿਆਂ ਵਿਚ ਪੈ ਜਾਵੇਗਾ ਕਿਉਂਕਿ ਨੈਤਿਕ ਹੋਣਾ ਬਹੁਤ ਜ਼ਰੂਰੀ ਹੈ। ਆਦਮੀ ਨੂੰ ਹੁਣ ਡਰਾ ਕੇ ਨੈਤਿਕ ਨਹੀਂ ਬਣਾਇਆ ਜਾ ਸਕਦਾ। ਪੁਰਾਣਾ ਆਦਮੀ ਬੁੱਧੀ ਗੁਆ ਕੇ ਵੀ ਨੈਤਿਕ ਸੀ।
ਗੁਣਾਂ ਨਾਲ ਵੀ ਬਣਦੀ ਹੈ ਪਛਾਣ
NEXT STORY