ਕਪੂਰਥਲਾ-ਜਠੇਰਿਆਂ ਦੀ ਜਗ੍ਹਾ 'ਤੇ ਪਾਠ ਕਰਨ ਦੀ ਸਜ਼ਾ ਵਜੋਂ ਸ਼੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਗੰ੍ਰਥੀ ਸਿੰਘਾਂ ਨੂੰ ਕੁੱਟ-ਕੁੱਟ ਲਹੁਲੂਹਾਨ ਕਰ ਦਿੱਤਾ। ਇਨ੍ਹਾਂ ਗਰੰਥੀ ਸਿੰਘਾਂ ਨੇ ਜਲੰਧਰ ਦੇ ਪਿੰਡ ਸਿੱਧੂਪੁਰ 'ਚ ਇਕ ਜਠੇਰਿਆਂ ਦੀ ਜਗ੍ਹਾ 'ਤੇ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਪਾਠ ਕੀਤਾ ਸੀ।
ਅਸਲ 'ਚ ਸ਼੍ਰੀ ਅਕਾਲ ਤਖਤ ਵਲੋਂ ਕਿਸੇ ਵੀ ਡੇਰੇ ਜਾਂ ਜਠੇਰਿਆਂ ਦੀ ਜਗ੍ਹਾ 'ਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਦੀ ਮਨਾਹੀ ਕੀਤੀ ਗਈ ਹੈ। ਇਸ ਲਈ ਸੁਲਤਾਨਪੁਰ ਲੋਧੀ ਵਿਖੇ ਇਨ੍ਹਾਂ ਗਰੰਥੀ ਸਿੰਘਾਂ ਨੂੰ ਸਜ਼ਾ ਦਿੱਤੀ ਗਈ। ਗਰੰਥੀ ਸਿੰਘਾਂ ਨੂੰ ਕਮੇਟੀ ਮੈਂਬਰਾਂ ਵਲੋਂ ਪੈਂਦੀ ਕੁੱਟ ਦੀ ਵੀਡੀਓ ਵਾਇਰਲ ਹੋ ਗਈ, ਜਿਸ ਤੋਂ ਬਾਅਦ ਪੀੜਤ ਗਰੰਥੀ ਹੁਣ ਇਨਸਾਫ ਦੀ ਮੰਗ ਕਰ ਰਹੇ ਹਨ।
ਦੂਜੇ ਪਾਸੇ ਘਟਨਾ ਨੂੰ ਅੰਜਾਮ ਦੇਣ ਵਾਲੇ ਸੰਸਥਾਂ ਦੇ ਮੈਂਬਰ ਨੇ ਖੁੱਲ੍ਹੇਆਮ ਆਪਣੀ ਇਸ ਕੁੱਟਮਾਰ ਦੀ ਵਾਰਦਾਤ ਨੂੰ ਕਬੂਲ ਕੀਤਾ ਹੈ ਅਤੇ ਅੱਗੇ ਤੋਂ ਵੀ ਅਜਿਹਾ ਹੀ ਕਰਨ ਦੀ ਚਿਤਾਵਨੀ ਦਿੱਤੀ ਹੈ, ਜਿਸ ਤੋਂ ਬਾਅਦ ਨੀਂਦ 'ਚ ਸੁੱਤੀ ਪੁਲਸ ਵੀ ਜਾਗ ਗਈ ਹੈ ਅਤੇ ਪੀੜਤ ਪੱਖ ਦੀ ਸ਼ਿਕਾਇਤ 'ਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਤਰਨਤਾਰਨ ਦੀ ਜੱਜ ਦੇ ਘਰ ਚੋਰੀ, ਸੀ. ਸੀ. ਟੀ. ਵੀ. ਕੈਮਰੇ ਤੋੜੇ (ਦੇਖੋ ਤਸਵੀਰਾਂ)
NEXT STORY