ਬਠਿੰਡਾ (ਪਾਇਲ)-ਜਦੋਂ ਬੰਦੇ ਦੀ ਮਾੜੀ ਕਿਸਮਤ ਆਉਂਦੀ ਹੈ ਤਾਂ ਉਸ ਨੂੰ ਬਰਬਾਦ ਕਰ ਕੇ ਰੱਖ ਦਿੰਦੀ ਹੈ, ਜਿਸ ਦਾ ਛੋਟਾ ਜਿਹਾ ਬਹਾਨਾ ਬਣ ਜਾਂਦਾ ਹੈ। ਰੇਲਗੱਡੀ ਦਾ ਸਫਰ ਕਰਦਾ ਬਜ਼ੁਰਗ ਵੀ ਪਾਣੀ ਲੈਣ ਹੀ ਤਾਂ ਬਾਹਰ ਨਿਕਲਿਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਆਖਰੀ ਵਾਰ ਆਪਣੇ ਪੈਰਾਂ 'ਤੇ ਚੱਲ ਰਿਹਾ ਹੈ ਅਤੇ ਫਿਰ ਕਦੇ ਉਹ ਚੱਲ ਨਹੀਂ ਸਕੇਗਾ।
ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ 'ਤੇ ਰਿਵਾੜੀ ਤੋਂ ਪਹੁੰਚੀ ਰੇਲ ਗੱਡੀ ਵਿਚ ਸਵਾਰ ਇਕ ਬਜ਼ੁਰਗ ਗੱਡੀ ਰੁਕਣ 'ਤੇ ਲਾਈਨਾਂ 'ਚ ਲੱਗੀ ਟੂਟੀ ਤੋਂ ਪਾਣੀ ਭਰ ਰਿਹਾ ਸੀ ਕਿ ਦੂਜੀ ਪਾਸਿਓਂ ਆਉਂਦੀ ਰੇਲ ਗੱਡੀ ਨੇ ਉਸ ਨੂੰ ਆਪਣੀ ਫੇਟ 'ਚ ਲੈ ਲਿਆ। ਹਾਦਸੇ 'ਚ ਬਜ਼ੁਰਗ ਦੀਆਂ ਦੋਵੇਂ ਲੱਤਾਂ ਗੋਡਿਆਂ ਤੱਕ ਕੱਟ ਗਈਆਂ।
ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ 'ਤੇ ਪਹੁੰਚੇ ਅਤੇ ਬਜ਼ੁਰਗ ਨੂੰ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ। ਬਜ਼ੁਰਗ ਦੀ ਸ਼ਨਾਖ਼ਤ ਰਾਮ ਲਾਲ (65) ਪੁੱਤਰ ਗੁਰਦਿਆਲ ਚੰਦ ਵਾਸੀ ਰਿਵਾੜੀ ਵਜੋਂ ਹੋਈ। ਫਿਲਹਾਲ ਹਸਪਤਾਲ 'ਚ ਬਜ਼ੁਰਗ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।
ਹੋਵੇ ਅਜਿਹੀ ਸੋਚ ਤਾਂ ਪੰਜਾਬ ਨੂੰ 'ਸੋਨੇ ਦੀ ਚਿੜੀ' ਬਨਣ ਤੋਂ ਨਹੀਂ ਕੋਈ ਸਕਦਾ ਰੋਕ (ਵੀਡੀਓ)
NEXT STORY