ਪਠਾਨਕੋਟ - ਇਥੋਂ ਦੇ ਭੱਦੜੋਆ 'ਚ ਨਸ਼ੇ ਦੇ ਖਿਲਾਫ ਇਲਾਕਾ ਵਾਸੀਆਂ ਨੇ ਵੀਰਵਾਰ ਦੀ ਸਵੇਰ ਤੋਂ ਨਾਕਾ ਲਗਾ ਕੇ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ। ਸਥਾਨਕ ਲੋਕਾਂ ਨੇ ਦੱਸਿਆ ਕਿ ਦੂਸਰੇ ਜਿਲਿਆਂ ਤੋਂ ਲੋਕ ਇੱਥੇ ਨਸ਼ਾ ਖਰੀਦਣ ਆਉਂਦੇ ਹਨ ਜਿਸ ਤੋਂ ਤੰਗ ਆ ਕੇ ਉਨ੍ਹਾਂ ਨੇ ਇਸਨੂੰ ਬੰਦ ਕਰਣ ਲਈ ਇਹ ਕਦਮ ਚੁੱਕਿਆ ਹੈ।
ਜਦੋਂ ਇਸ ਬਾਰੇ 'ਚ ਐੱਸ. ਐੱਸ. ਪੀ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਸਰਕਾਰ ਵਲੋਂ ਨਸ਼ਾ ਰੋਕਣ ਦਾ ਦਾਅਵਾ ਅਕਸਰ ਕੀਤਾ ਜਾਂਦਾ ਹੈ ਪਰ ਕੁੱਝ ਇਲਾਕੇ ਅੱਜ ਵੀ ਅਜਿਹੇ ਹਨ ਜਿੱਥੇ ਨਸ਼ਾ ਖੁਲ੍ਹੇਆਮ ਵੇਚਿਆ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਉਸਨੂੰ ਰੋਕਣ 'ਚ ਅਸਫ਼ਲ ਸਾਬਤ ਹੋ ਰਹੀ ਹੈ।
ਕਰਤਾਰਪੁਰ 'ਚ 5 ਸਾਲ ਪਹਿਲਾਂ ਹੋਏ ਕਤਲ ਦਾ ਸੱਚ ਆਇਆ ਸਾਹਮਣੇ (ਵੀਡੀਓ)
NEXT STORY