ਲਾਸ ਏਂਜਲਸ- ਟੀ.ਵੀ. ਰਿਐਲਿਟੀ ਸਟਾਰ ਕਿਮ ਕਰਦਾਸ਼ੀਆ ਨੇ ਆਪਣੀ ਹੌਟ ਕਾਇਆ ਦੇ ਦਰਸ਼ਨ ਇਕ ਤਸਵੀਰ ਰਾਹੀਂ ਦਿੱਤੇ ਹਨ। ਇਹ ਤਸਵੀਰ ਅਗਲੀ ਕਿਤਾਬ 'ਸੇਲੀਫਸ਼' 'ਚ ਸ਼ਾਮਲ ਹੋਵੇਗੀ, ਜੋ ਛੇਤੀ ਹੀ ਰਿਲੀਜ਼ ਹੋਵੇਗੀ। ਸੂਤਰਾਂ ਮੁਤਾਬਕ ਤਸਵੀਰ 'ਚ ਕਿਮ ਕੁਝ ਪੌਦਿਆਂ ਦੇ ਸਾਹਮਣੇ ਦਿਖ ਰਹੀ ਹੈ। ਇਸ 'ਚ ਉਸ ਨੇ ਆਪਣੀਆਂ ਲੰਬੀਆਂ ਲੱਤਾਂ, ਪੇਟ ਅਤੇ ਸਰੀਰ ਦੇ ਹੋਰ ਹਿੱਸਿਆ ਦਾ ਪ੍ਰਦਰਸ਼ਨ ਕੀਤਾ ਹੈ। ਕਿਮ ਨੇ ਇਸ ਤਸਵੀਰ ਦੇ ਨਾਲ ਲਿਖਿਆ ਹੈ ਕਿ ਪ੍ਰਿਥਵੀ ਦਿਵਸ ਦੇ ਮੌਕੇ 'ਤੇ ਮੇਰੀ ਨਵੀਂ ਕਿਤਾਬ ਨਾਲ ਮੇਰੀ ਸੈਲਫੀ। ਮੇਰੀ ਨਵੀਂ ਕਿਤਾਬ 'ਸੇਲੀਫਸ਼' ਪੰਜ ਮਈ ਨੂੰ ਰਿਲੀਜ਼ ਹੋਵੇਗੀ। ਕਿਮ ਆਪਣੇ ਪ੍ਰਸ਼ੰਸਕਾਂ ਨੂੰ ਕਿਤਾਬ ਦੇ ਕਈ ਪਹਿਲਾਂ ਦਰਸ਼ਨ ਦੇ ਚੁੱਕੀ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ 34 ਸਾਲਾਂ ਕਿਮ ਨੇ ਆਪਣੇ ਫੋਟੋ ਨਾਲ ਕਈ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਅਭਿਨੇਤਰੀ ਤੋਂ ਬਾਅਦ ਹੁਣ ਪੱਤਰਕਾਰ ਬਣੇਗੀ ਬਾਲੀਵੁੱਡ ਦੀ ਬੇਬੋ
NEXT STORY