ਮੁੰਬਈ- ਟੀਵੀ ਰਿਐਲਿਟੀ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਨੇ ਇਕ ਸਾਲ ਦਾ ਲੀਪ ਲੈ ਲਿਆ ਹੈ। ਸ਼ੋਅ 'ਚ ਹੁਣ ਤੱਕ ਦਾਦੀ ਦੇ ਕਿਰਦਾਰ 'ਚ ਨਜ਼ਰ ਆ ਰਹੇ ਅਲੀ ਅਸਗਰ ਅੱਗੇ ਦੇ ਐਪੀਸੋਡਸ 'ਚ ਪੜਦਾਦੀ ਦੇ ਰੋਲ 'ਚ ਨਜ਼ਰ ਆਉਣਗੇ। ਦਰਅਸਲ ਸ਼ੋਅ 'ਚ ਕਪਿਲ ਸ਼ਰਮਾ ਪਿਤਾ ਬਣਨ ਵਾਲੇ ਹਨ। ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਪ੍ਰਸਿੱਧੀ ਹਾਸਲ ਕਰ ਚੁੱਕੇ ਅਲੀ ਅਸਗਰ ਪੜਦਾਦੀ ਬਣਨ ਤੋਂ ਬਾਅਦ ਕੀ ਨਵਾਂ ਦਿਖਾਉਂਦੇ ਹਨ? ਤੁਹਾਨੂੰ ਦੱਸ ਦਈਏ ਅਲੀ ਅਸਗਰ ਨੇ ਸਾਲ 1987 'ਚ ਦੂਰਦਰਸ਼ਨ ਦੇ ਸ਼ੋਅ 'ਏਕ ਦੋ ਤੀਨ ਚਾਰ' ਨਾਲ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 12 ਸਾਲ ਸੀ। ਹਾਲਾਂਕਿ ਉਨ੍ਹਾਂ ਨੂੰ ਅਸਲੀ ਪਛਾਣ ਏਕਤਾ ਕਪੂਰ ਦੇ ਸੀਰੀਅਲ 'ਕਹਾਣੀ ਘਰ-ਘਰ ਕੀ' ਨਾਲ ਮਿਲੀ ਸੀ।
ਜੇਕਰ ਅਲੀ ਦੀ ਅਸਲ ਜ਼ਿੰਦਗੀ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਵਿਆਹੁਤਾ ਹਨ। ਉਨ੍ਹਾਂ ਦਾ ਵਿਆਹ ਸਾਲ 2005 'ਚ ਹੋਇਆ ਸੀ। ਅਲੀ ਦੀ ਪਤਨੀ ਦਾ ਨਾਂ ਸਿੱਦੀਕਾ ਅਸਗਰ ਹੈ। ਇਨ੍ਹਾਂ ਦੇ 2 ਬੱਚੇ ਇਕ ਬੇਟਾ ਅਤੇ ਬੇਟੀ ਹਨ। ਬੇਟੇ ਦਾ ਨਾਂ ਨੁਆਨ ਅਤੇ ਬੇਟੀ ਦਾ ਨਾਂ ਅਦਾ ਹੈ। ਕਿਹਾ ਜਾਂਦਾ ਹੈ ਕਿ ਸ਼ੂਟਿੰਗ ਤੋਂ ਬਾਅਦ ਅਲੀ ਜ਼ਿਆਦਾਤਰ ਸਮਾਂ ਆਪਣੇ ਪਰਿਵਾਰ ਨਾਲ ਬਤੀਤ ਕਰਦੇ ਹਨ। ਇਸ ਤੋਂ ਇਲਾਵਾ ਉਹ ਦੋਸਤਾਂ ਲਈ ਵੀ ਸਮਾਂ ਕੱਢਦੇ ਹਨ। ਅਲੀ ਹੁਣ ਤੱਕ ਟੀਵੀ ਸੀਰੀਅਲਸ 'ਚ 'ਏਕ ਦੋ ਤੀਨ ਚਾਰ', 'ਕਹਾਣੀ ਘਰ-ਘਰ ਕੀ', 'ਘਰ ਕੀ ਬਾਤ', ਆਦਿ 'ਚ ਕੰਮ ਕਰ ਚੁੱਕੇ ਹਨ। ਟੀਵੀ ਦੀ ਦੁਨੀਆ ਤੋਂ ਇਲਾਵਾ ਅਲੀ ਨੇ ਫਿਲਮਾਂ 'ਚ ਵੀ ਕੰਮ ਕੀਤਾ ਹੈ। ਇਨ੍ਹਾਂ 'ਚ 'ਰਾਜ਼', 'ਜੀਨਾ ਸਿਰਫ ਮੇਰੇ ਲੀਏ', 'ਸੰਡੇ', 'ਦਿਲ-ਵਿਲ ਪਿਆਰ-ਵਿਆਰ' ਆਦਿ ਫਿਲਮਾਂ ਸ਼ਾਮਲ ਹਨ।
ਅਰਥ-ਡੇ 'ਤੇ ਦੇਖੋ ਕਿਮ ਦੀਆਂ ਅਣਦੇਖੀਆਂ ਤਸਵੀਰਾਂ
NEXT STORY