ਜਲੰਧਰ- ਨੇਪਾਲ ਵਿਚ ਆ ਰਹੇ ਭੂਚਾਲ ਕਾਰਨ ਪੂਰੀ ਦੁਨੀਆ ਸਦਮੇ 'ਚ ਹੈ। ਹੁਣ ਤਕ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਹਨ ਤੇ ਕਈ ਲੋਕ ਅਜੇ ਲਾਪਤਾ ਹਨ। ਭਾਰਤ ਵਾਸੀ ਹੋਵੇ ਜਾਂ ਵਿਦੇਸ਼ੀ ਹਰ ਕੋਈ ਨੇਪਾਲ ਦੀ ਮਦਦ ਕਰਨ ਦੀ ਗੁਹਾਰ ਲਗਾ ਰਿਹਾ ਹੈ ਤੇ ਹਰ ਸੰਭਵ ਮਦਦ ਉਨ੍ਹਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਦਸਾਗ੍ਰਸਤ ਲੋਕਾਂ ਦੀ ਮਦਦ ਕਰਨ ਵਿਚ ਬਾਲੀਵੁੱਡ ਵੀ ਪਿੱਛੇ ਨਹੀਂ ਹੈ। ਹਰ ਕੋਈ ਆਪਣੇ ਪੱਲਿਓਂ ਵੱਡੀ ਰਕਮ ਦਾਨ ਕਰ ਰਿਹਾ ਹੈ। ਇਸ ਵਿਚਾਲੇ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਵੱਡੀ ਭੂਮਿਕਾ ਨਿਭਾਅ ਰਹੇ ਹਨ।
ਉਨ੍ਹਾਂ ਨੇ ਫੇਸਬੁੱਕ ਪੇਜ 'ਤੇ ਕੁਝ ਲਿੰਕ ਵੀ ਦਿੱਤੇ ਹਨ, ਜਿਨ੍ਹਾਂ 'ਤੇ ਨੇਪਾਲ ਵਾਸੀਆਂ ਦੀ ਮਦਦ ਕੀਤੀ ਜਾ ਸਕਦੀ ਹੈ। ਉਹ ਖੁਦ ਵੀ ਆਲੀਆ ਭੱਟ ਨਾਲ ਮਿਲ ਕੇ ਇਕ ਵੈੱਬਸਾਈਟ ਰਾਹੀਂ ਦਾਨ ਕਰਨ ਦਾ ਨੇਕ ਉਪਰਾਲਾ ਕਰ ਰਹੇ ਹਨ। ਅਜਿਹਾ ਕਰ ਕਪਿਲ ਸ਼ਰਮਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਭ ਨੂੰ ਹਸਾਉਣ ਵਾਲੇ ਕਪਿਲ ਲੋਕਾਂ ਦੇ ਦੁੱਖ 'ਚ ਸ਼ਰੀਕ ਹੋਣਾ ਵੀ ਜਾਣਦੇ ਹਨ ਤੇ ਉਨ੍ਹਾਂ ਵਲੋਂ ਕੀਤੀ ਜਾ ਰਹੀ ਮਦਦ ਅਸਲ ਵਿਚ ਨੇਪਾਲ ਭੂਚਾਲ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦੀ ਮਦਦ ਕਾਬਿਲੇ ਤਾਰੀਫ ਹੈ।
ਵਿਧਾਇਕ ਸਿਮਰਜੀਤ ਬੈਂਸ ਨੂੰ ਮਿਲੀ 28 ਸਮਰਥਕਾਂ ਸਮੇਤ ਜ਼ਮਾਨਤ
NEXT STORY