ਖੰਨਾ (ਕਮਲ, ਸੁਖਵਿੰਦਰ ਕੌਰ) - ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਖੰਨਾ ਅਨਾਜ ਮੰਡੀ ਦੇ ਦੌਰੇ ਨੂੰ ਲੈ ਕੇ ਭਾਜਯੁਮੋ ਵਰਕਰਾਂ ਨੇ 'ਰਾਹੁਲ ਗੋ ਬੈਕ' ਦੇ ਨਾਅਰੇ ਲਗਾਏ । ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਦੇਸ਼ ਉਪ ਪ੍ਰਧਾਨ ਅਨੁਜ ਛਾਹੜੀਆ ਦੀ ਅਗਵਾਈ 'ਚ ਅਨਾਜ ਮੰਡੀ ਖੰਨਾ 'ਚ ਇਕੱਠੇ ਹੋਏ ਯੁਵਾ ਵਰਕਰਾਂ ਨੇ ਸਿਰਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਹੱਥਾਂ 'ਚ ਲਾਲੀਪਾਪ ਫੜ 'ਰਾਹੁਲ ਗੋ ਬੈਕ ਅਤੇ ਲਾਲੀਪਾਪ ਖਾਓ ਵਾਪਿਸ ਜਾਓ' ਦੇ ਨਾਅਰੇ ਲਗਾਏ ।
ਰਾਹੁਲ ਗਾਂਧੀ ਦੇ ਅਨਾਜ ਮੰਡੀ ਪੁੱਜਣ ਤੋਂ ਪਹਿਲਾਂ ਹੀ ਪੁਲਸ ਨੂੰ ਭਾਜਯੁਮੋ ਵਲੋਂ ਪ੍ਰਦਰਸ਼ਨ ਕਰਨ ਦੀ ਭਿਣਕ ਪੈ ਗਈ ਸੀ, ਜਿਸ ਨੂੰ ਲੈ ਕੇ ਡੀ. ਐੱਸ. ਪੀ. ਸਿਟੀ ਹਰਜਿੰਦਰ ਸਿੰਘ ਗਿੱਲ, ਸੀ. ਆਈ. ਏ. ਇੰਚਾਰਜ ਬਲਜਿੰਦਰ ਸਿੰਘ ਅਤੇ ਸਿਟੀ ਖੰਨਾ ਐੱਸ. ਐੱਚ. ਓ. ਅਜੀਤਪਾਲ ਸਿੰਘ ਦੀ ਅਗਵਾਈ 'ਚ ਪੁਲਸ ਦੀ ਮੁਸਤੈਦੀ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਰਾਹੁਲ ਗਾਂਧੀ ਦੇ ਨੇੜੇ-ਤੇੜੇ ਵੀ ਫਟਕਣ ਨਹੀਂ ਦਿੱਤਾ ਗਿਆ ।
ਭਾਜਯੁਮੋ ਪ੍ਰਦੇਸ਼ ਉਪ ਪ੍ਰਧਾਨ ਅਨੁਜ ਛਾਹੜੀਆ ਨੇ ਕਿਹਾ ਰਾਹੁਲ ਗਾਂਧੀ ਦੇ ਖੰਨਾ ਦੌਰੇ ਨੂੰ ਰਾਜਨੀਤਕ ਡਰਾਮਾ ਕਰਾਰ ਦਿੰਦੇ ਹੋਏ ਕਿਹਾ ਕਿ ਜਦੋਂ ਕਿਸਾਨਾਂ 'ਤੇ ਮੌਸਮ ਦੀ ਮਾਰ ਪੈ ਰਹੀ ਸੀ ਤਾਂ ਰਾਹੁਲ ਬਿਨਾਂ ਕਿਸੇ ਨੂੰ ਦੱਸੇ ਦੋ ਮਹੀਨੇ ਲਈ ਗਾਇਬ ਸਨ, ਫਿਰ ਅੱਜ ਜਦੋਂ ਮੰਡੀਆਂ 'ਚ ਖਰੀਦ ਕਰੀਬ-ਕਰੀਬ ਖਤਮ ਹੋਣ ਜਾ ਰਹੀ ਹੈ ਤਾਂ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਰਾਹੁਲ ਮੰਡੀਆਂ ਦਾ ਦੌਰਾ ਕਰਕੇ ਆਖਿਰ ਕੀ ਜਿਤਾਉਣਾ ਚਾਹੁੰਦੇ ਹਨ ।
ਇਸ ਮੌਕੇ ਭਾਜਯੁਮੋ ਜ਼ਿਲਾ ਪ੍ਰਧਾਨ ਹਰੀਸ਼ ਮਹੇਂਦਰੂ, ਜ਼ਿਲਾ ਕੈਸ਼ੀਅਰ ਰਮਰੀਸ਼ ਵਿੱਜ, ਜਨਰਲ ਸਕੱਤਰ ਮਨੋਜ ਘਈ, ਮੰਡਲ ਪ੍ਰਧਾਨ ਜਸਪਾਲ ਕੈਂਥ, ਪ੍ਰਦੀਪ ਨਾਗਪਾਲ, ਅਮਨ ਮਨੋਚਾ, ਰਾਜੇਸ਼ ਬੰਟੀ, ਪਵਨ ਪੰਮੂ, ਸ਼ੇਖਰ ਬੱਗਣ ਦੇ ਇਲਾਵਾ ਵੱਡੀ ਗਿਣਤੀ 'ਚ ਯੂਵਾ ਵਰਕਰ ਮੌਜੂਦ ਸਨ।
ਰਾਹੁਲ ਗਾਂਧੀ ਨੇ ਹਿਮਾਚਲ ਭਵਨ 'ਚ ਗੁਜ਼ਾਰੀ ਰਾਤ
ਚੰਡੀਗੜ੍ਹ (ਭੁੱਲਰ) - ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪੰਜਾਬ ਦੀਆਂ ਮੰਡੀਆਂ ਦੇ ਦੌਰੇ ਮਗਰੋਂ ਦੇਰ ਰਾਤ ਚੰਡੀਗੜ੍ਹ ਪੁੱਜੇ ਤੇ ਮਧਿਆ ਮਾਰਗ ਸਥਿਤ ਹਿਮਾਚਲ ਭਵਨ ਵਿਚ ਰਾਤ ਗੁਜ਼ਾਰੀ। ਬੇਸ਼ੱਕ ਰਾਤ ਦੇ ਸਮੇਂ ਸਖ਼ਤ ਸੁਰੱਖਿਆ ਦੇ ਚਲਦੇ ਮੀਡੀਆ ਦੇ ਆਮ ਲੋਕਾਂ ਨੂੰ ਹਿਮਾਚਲ ਭਵਨ ਵਿਚ ਜਾਣ ਦੀ ਆਗਿਆ ਨਹੀਂ ਸੀ ਪਰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਕਈ ਹੋਰ ਨੇਤਾ ਹਿਮਾਚਲ ਭਵਨ ਪੁੱਜੇ।
ਬਾਦਲ ਸਰਕਾਰ ਦੀਆਂ ਨੀਤੀਆਂ ਕਾਰਨ ਰਾਜ ਦਾ ਕਿਸਾਨ ਬੇਹੱਦ ਦੁਖੀ : ਭੱਠਲ
NEXT STORY