ਜਕਾਰਤਾ— ਇੰਡੋਨੇਸ਼ੀਆ 'ਚ ਨਸਕਾਮਬੈਂਗਾਨ ਦੀਪ ਦੀ ਬੇਸੀ ਜੇਲ 'ਚ ਬੰਦ 8 ਦੋਸ਼ੀ ਡਰੱਗ ਤਸਕਰਾਂ ਨੂੰ ਫਾਇਰਿੰਗ ਦਸਤੇ ਵੱਲੋਂ ਅੱਜ ਤੜਕੇ ਮਾਰ ਦਿੱਤਾ ਗਿਆ। ਹਾਲਾਂਕਿ ਨੌਵੇਂ ਦੋਸ਼ੀ ਇਕ ਮਹਿਲਾ ਨੂੰ ਆਖਰੀ ਸਮੇਂ 'ਚ ਗੋਲੀ ਮਾਰਨ ਦੀ ਯੋਜਨਾ ਮੁਲਤਵੀ ਕਰ ਦਿੱਤੀ ਗਈ। ਦਸਤੇ ਵੱਲੋਂ ਮਾਰੇ ਗਏ ਲੋਕਾਂ 'ਚ ਆਸਟ੍ਰੇਲੀਆਈ ਐਂਡਰੀਊ ਚਾਨ ਅਤੇ ਮਿਊਰਨ ਸੁਕੁਮਾਰਨ ਵੀ ਸ਼ਾਮਿਲ ਹਨ।
ਇਸ ਤੋਂ ਬਾਅਦ ਆਸਟ੍ਰੇਲੀਆ ਨੇ ਇੰਡੋਨੇਸ਼ੀਆ 'ਚੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ। ਇਨ੍ਹਾਂ ਦੋਹਾਂ ਆਸਟ੍ਰੇਲੀਆਈ ਨਾਗਰਿਕਾਂ ਨੂੰ 2006 'ਚ ਹੀ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਆਸਟ੍ਰੇਲੀਆਈ ਪ੍ਰਧਾਨ ਮਤਰੀ ਟੋਨੀ ਐਬਟ ਨੇ ਦੋਹਾਂ ਦੇ ਮਾਰੇ ਜਾਣ 'ਤੇ ਕਿਹਾ ਕਿ ਇਹ ਜ਼ਾਲਮ ਅਤੇ ਬੇਲੋੜੀ ਮੌਤ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਇੰਡੋਨੇਸ਼ੀਆ ਦੀ ਹਕੂਮਤ ਦਾ ਸਨਮਾਨ ਕਰਦਾ ਹੈ ਪਰ ਹੁਣ ਆਮ ਤੌਰ 'ਤੇ ਵਪਾਰ ਨਹੀਂ ਕੀਤਾ ਜਾ ਸਕਦਾ।
ਮਾਰੇ ਗਏ ਹੋਰ ਲੋਕਾਂ 'ਚ ਨਾਈਜਾਰੀਆਈ ਨਾਗਰਿਕਾਂ, ਬ੍ਰਾਜੀਲ ਦੇ ਇਕ ਅਤੇ ਇਕ ਇੰਡੋਨੇਸ਼ੀਆਈ ਨਾਗਰਿਕ ਸ਼ਾਮਿਲ ਹਨ। ਅਟਾਰਨੀ ਜਨਰਲ ਦੇ ਦਫਤਰ ਨੇ ਦੱਸਿਆ ਕਿ ਫਿਲੀਪੀਨਸ ਦੀ ਇਕ ਮਹਿਲਾ ਮੈਰੀ ਜੇਨ ਫਿਏਸਟਾ ਵੇਲੋਸੋ ਨੂੰ ਵੀ ਸਜਾ ਦੇਣੀ ਸੀ ਪਰ ਫਿਲੀਪੀਨਸ ਦੇ ਰਾਸ਼ਟਰਪਤੀ ਦੀ ਅਪੀਲ 'ਤੇ ਆਖਰੀ ਸਮੇਂ 'ਚ ਗੋਲੀ ਮਾਰਨ ਦੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਗਿਆ। ਬੁਲਾਰੇ ਨੇ ਦੱਸਿਆ ਕਿ ਇਹ ਅਪੀਲ ਵੇਲੋਸੋ ਨੂੰ ਹੈਰੋਇਨ ਤਸਕਰ ਕੀਤੇ ਜਣ ਦੇ ਸ਼ੱਕ 'ਚ ਪੁਲਸ ਦੇ ਸਾਹਮਣੇ ਆਤਮਸਮਰਪਣ ਕੀਤੇ ਜਾਣ ਤੋਂ ਬਾਅਦ ਆਇਆ ਸੀ।
ਬ੍ਰਿਟੇਨ 'ਚ ਮੋਦੀ ਦੇ ਨਾਂ ਦਾ ਪ੍ਰਚਾਰ!
NEXT STORY