ਮੁੰਬਈ- ਬਾਲੀਵੁੱਡ ਦਬੰਗ ਸਟਾਰ ਸਲਮਾਨ ਖਾਨ ਭੈਣ ਅਲਵੀਰਾ ਅਤੇ ਸੁਰੱਖਿਆ ਕਰਮੀ ਸ਼ੇਰਾ ਨਾਲ ਅੱਜ ਯਾਨੀ ਬੁੱਧਵਾਰ ਨੂੰ ਆਰਮਜ਼ ਐਕਟ ਕੇਸ 'ਚ ਜੋਧਪੁਰ ਦੇ ਮੁੱਖ ਨਿਆਇਕ ਮੈਜਿਸਟ੍ਰੇਟ ਦੇ ਸਾਹਮਣੇ ਪਹੁੰਚੇ, ਜਿੱਥੇ ਉਨ੍ਹਾਂ ਨੇ ਦੱਸਿਆ, ''ਮੇਰੇ ਕੋਲ ਕੋਈ ਹਥਿਆਰ ਨਹੀਂ ਸੀ ਅਤੇ ਨਾ ਹੀ ਮੈਂ ਸ਼ਿਕਾਰ ਕੀਤਾ।'' ਕੋਰਟ 'ਚ ਸਲਮਾਨ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਮਨ੍ਹਾ ਕਰ ਦਿੱਤਾ। ਗੈਰ ਕਾਨੂੰਨੀ ਹਥਿਆਰ ਨਾਲ ਕਾਲੇ ਹਿਰਨਾਂ ਦੇ ਸ਼ਿਕਾਰ ਦੇ ਕੇਸ 'ਚ ਇਸਤਗਾਸਾ ਪੱਖ ਵਲੋਂ ਚਾਰ ਗਵਾਹਾਂ ਦੇ ਬਿਆਨ 'ਤੇ ਕੋਰਟ ਨੇ ਸਲਮਾਨ ਦਾ ਪੱਖ ਸੁਣਿਆ। ਇਕ ਦਿਨ ਪਹਿਲਾਂ ਹੀ ਜੋਧਪੁਰ ਸੈਸ਼ਨ ਕੋਰਟ 'ਚ ਇਸ ਕੇਸ ਦੇ ਵਧੀਕ ਚੀਫ ਜੁਡੀਸ਼ਲ ਮੈਜਿਸਟ੍ਰੇਟ ਦਿਹਾਤੀ ਤੋਂ ਰਿਕਾਰਡ ਮੰਗਵਾ ਲਿਆ ਸੀ। ਅਦਾਲਤ 'ਚ ਉਸ ਤੋਂ ਚਾਰ ਸਰਕਾਰੀ ਗਵਾਹ ਮਾਨਸਿੰਘ, ਵਰਿੰਦਰ ਸਿੰਘ, ਕੈਲਾਸ਼ ਗਿਰੀ ਅਤੇ ਭਵਾਨੀ ਸਿੰਘ ਵਲੋਂ ਦਰਜ ਕਰਵਾਏ ਗਏ ਬਿਆਨ 'ਤੇ ਪੱਖ ਸੁਣਿਆ ਗਿਆ।
ਅਸਲ 'ਚ 15 ਅਕਤੂਬਰ ਸਾਲ 1998 ਨੂੰ ਫਿਲਮ 'ਹਮ ਸਾਥ ਸਾਥ ਹੈ' ਦੀ ਜੋਧਪੁਰ ਅਦਾਲਤ 'ਚ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ 2 ਧਰਾਵਾਂ 'ਚ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਹੈ। .32 ਰਾਈਫਲ ਅਤੇ .22 ਰਿਵਾਲਵਰ ਦੀ ਲਾਇਸੈਂਸ ਮਿਆਦ ਖਤਮ ਹੋਣ ਦੇ ਬਾਵਜੂਦ ਮੁੰਬਈ ਤੋਂ ਹਥਿਆਰ ਲਿਆ ਕੇ ਗੈਰ ਕਾਨੂੰਨੀ ਤੌਰ 'ਤੇ ਜੋਧਪੁਰ ਦੇ ਹੋਟਲ 'ਚ ਰੱਖਣੇ ਅਤੇ ਉਨ੍ਹਾਂ ਹਥਿਆਰਾਂ ਨਾਲ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕੀਤਾ।
ਜ਼ਿਕਰਯੋਗ ਹੈ ਕਿ ਇਹ ਸੁਣਵਾਈ 23 ਅਪ੍ਰੈਲ ਨੂੰ ਹੋਣ ਵਾਲੀ ਸੀ ਪਰ ਸਲਮਾਨ ਕੰਨ 'ਚ ਇੰਫੈਕਸ਼ਨ ਦਾ ਹਵਾਲਾ ਦਿੰਦੇ ਹੋਏ ਕੋਰਟ 'ਚ ਸ਼ਾਮਲ ਨਾ ਹੋ ਸਕ ਸਨ। ਹਾਲਾਂਕਿ ਇਸ ਦੌਰਾਨ ਉਹ ਜੰਮੂ-ਕਸ਼ਮੀਰ 'ਚ ਫਿਲਮ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ 'ਚ ਰੁੱਝੇ ਰਹੇ। ਖਬਰਾਂ ਅਨੁਸਾਰ ਸਲਮਾਨ ਖਾਨ ਦੇ ਆਰਮਜ਼ ਐਕਟ ਕੇਸ ਦੀ ਅਗਲੀ ਸੁਣਵਾਈ 4 ਮਈ ਨੂੰ ਹੋਵੇਗੀ।
ਭੂਚਾਲ ਪੀੜਤਾਂ ਲਈ ਅਮਿਤਾਭ ਨੇ ਕੀਤੀ ਅਪੀਲ (ਦੇਖੋ ਤਸਵੀਰਾਂ)
NEXT STORY