ਮੁੰਬਈ- ਨੇਪਾਲ 'ਚ ਆਏ ਭੂਚਾਲ ਤੋਂ ਬਾਅਦ ਉਥੋਂ ਦੇ ਲੋਕਾਂ ਦੀ ਮਦਦ ਕਰਨ ਲਈ ਬਾਲੀਵੁੱਡ ਖੜ੍ਹਾ ਹੋ ਗਿਆ ਹੈ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਨੇਪਾਲ 'ਚ ਭੂਚਾਲ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਸਾਰਿਆਂ ਨੂੰ ਹਰਸੰਭਵ ਮਦਦ ਕਰਨੀ ਚਾਹੀਦੀ ਹੈ। ਹਾਲਾਂਕਿ ਬਿੱਗ ਬੀ ਦਾ ਇਹ ਵੀ ਕਹਿਣਾ ਹੈ ਕਿ ਉਹ ਆਪਣੀ ਗੱਲ ਜ਼ਬਰਦਸਤੀ ਕਿਸੇ ਤੋਂ ਮਨਵਾ ਨਹੀਂ ਸਕਦੇ। ਅਮਿਤਾਭ ਤੋਂ ਇਲਾਵਾ ਅਨਿਲ ਕਪੂਰ, ਦੀਆ ਮਿਰਜ਼ਾ ਅਤੇ ਵੀਰ ਦਾਸ ਵਰਗੇ ਸਿਤਾਰਿਆਂ ਨੇ ਆਪਣੇ ਫੈਨਜ਼ ਅਤੇ ਦੋਸਤਾਂ ਨਾਲ ਦਿਲ ਖੋਲ ਕੇ ਭੂਚਾਲ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਅਮਿਤਾਭ ਨੇ ਟਵਿੱਟਰ 'ਤੇ ਲਿਖਿਆ, ''ਹਾਂ ਉਹ ਕਹਿੰਦੇ ਹਨ ਕਿ 'ਸ਼ੋਅ ਚਲਤਾ ਰਹਿਣਾ ਚਾਹੀਏ' ਦੀ ਤਰਜ 'ਤੇ ਜ਼ਿੰਦਗੀ ਵੀ ਚਲਦੀ ਰਹਿਣੀ ਚਾਹੀਦੀ ਹੈ ਪਰ ਦਿਲ ਕਿਤੇ ਨਾ ਕਿਤੇ ਇਸ ਨਾਲ ਸਹਿਮਤ ਨਹੀਂ ਹੈ। ਭਗਵਾਨ ਕ੍ਰਿਪਾ ਕਰਕੇ ਦਯਾ ਕਰੋ।'' ਇਸ ਦੇ ਨਾਲ ਹੀ ਅਮਿਤਾਭ ਨੇ ਲਿਖਿਆ, ''ਜਲਦੀ ਹੀ ਸਭ ਕੁਝ ਸ਼ਾਂਤ ਅਤੇ ਠੀਕ ਹੋ ਜਾਵੇ, ਇਸ ਲਈ ਸਾਨੂੰ ਪੀੜਤਾਂ ਲਈ ਜੋ ਹੋ ਸਕੇ ਕਰਨਾ ਚਾਹੀਦਾ ਹੈ।'' ਜ਼ਿਕਰਯੋਗ ਹੈ ਕਿ ਸ਼ਨੀਵਾਰ ਸਵੇਰੇ ਨੇਪਾਲ 'ਚ ਆਏ ਭੂਚਾਲ ਨੇ 4 ਹਜ਼ਾਰ ਤੋਂ ਵੱਧ ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਹੈ ਅਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਸ਼ਾਮਲ ਹੋਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.9 ਮਾਪੀ ਗਈ ਸੀ।
ਆਰਮਜ਼ ਐਕਟ ਮਾਮਲੇ 'ਚ ਸੁਣਵਾਈ ਲਈ ਜੋਧਪੁਰ ਪਹੁੰਚੇ ਸਲਮਾਨ (ਦੇਖੋ ਤਸਵੀਰਾਂ)
NEXT STORY