ਕਾਠਮੰਡੂ- ਅਮਿਤਾ ਨੇਪਾਲੀ ਅਤੇ ਨਰਿੰਦਰ ਤਿਵਾਰੀ ਨੇ ਬੁੱਧਵਾਰ ਨੂੰ ਵਿਆਹ ਕੀਤਾ। ਸ਼ਨੀਵਾਰ ਨੂੰ ਆਏ ਭੂਚਾਲ 'ਚ ਇਨ੍ਹਾਂ ਦਾ ਸਭ ਕੁਝ ਤਬਾਹ ਹੋ ਗਿਆ। ਇਸ ਦੇ ਬਾਵਜੂਦ, ਦੋਹਾਂ ਨੇ ਤੈਅਸ਼ੁਦਾ ਮਿਤੀ 'ਤੇ ਵਿਆਹ ਕਰਨ ਦਾ ਫੈਸਲਾ ਕੀਤਾ। ਨਾ ਸਿਰਫ ਵਿਆਹ ਹੋਇਆ, ਸਗੋਂ ਜੰਝ ਵੀ ਆਈ ਅਤੇ ਹਨੀਮੂਨ ਵੀ ਮਨਾਇਆ। ਕਿਉਂ ਕਿ ਭੂਚਾਲ ਨਾਲ ਘਰ ਤਬਾਹ ਹੋ ਗਿਆ ਸੀ ਤਾਂ ਵਿਆਹ ਦੀ ਪਹਿਲੀ ਰਾਤ ਰਾਹਤ ਕੈਂਪ 'ਚ ਗੁਜ਼ਾਰੀ। ਇਸ ਦੇ ਬਾਵਜੂਦ ਜੋੜਾ ਬੇਹੱਦ ਖੁਸ਼ ਹੈ ਅਤੇ ਆਉਣ ਵਾਲੀ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਨੂੰ ਤਿਆਰ ਹੈ।
29 ਨੂੰ ਵਿਆਹ 25 ਨੂੰ ਭੂਚਾਲ
ਅਮਿਤਾ ਅਤੇ ਨਰਿੰਦਰ ਕਾਠਮੰਡੂ 'ਚ ਸਾਲਾਂ ਤੋਂ ਰਹਿੰਦੇ ਹਨ। ਪਹਿਲਾਂ ਦੋਹਾਂ ਵਿਚਾਲੇ ਪਿਆਰ ਹੋਇਆ, ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਦਾ ਫੈਸਲਾ ਕੀਤਾ। ਵਿਆਹ ਦੀ ਮਿਤੀ 29 ਅਪ੍ਰੈਲ ਤੈਅ ਹੋਈ। 25 ਅਪ੍ਰੈਲ ਨੂੰ ਆਏ ਭਿਆਨਕ ਭੂਚਾਲ 'ਚ ਦੋਹਾਂ ਦੇ ਘਰ ਤਬਾਹ ਹੋ ਗਏ। ਅਮਿਤਾ ਆਪਣੇ ਘਰ ਦੇ ਮਲਬੇ 'ਚ ਫਸ ਗਈ। ਨਰਿੰਦਰ ਮੁਤਾਬਕ ਇਕ ਪਲ ਲਈ ਉਸ ਨੂੰ ਲੱਗਾ ਕਿ ਉਸ ਦਾ ਸਭ ਕੁਝ ਤਬਾਹ ਹੋ ਗਿਆ। ਪਰ ਉਸ ਨੇ ਹਿੰਮਤ ਨਾ ਹਾਰੀ। ਨਰਿੰਦਰ ਸਭ ਤੋਂ ਪਹਿਲਾਂ ਅਮਿਤਾ ਦੇ ਘਰ ਪਹੁੰਚਿਆ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਮਲਬੇ 'ਚੋਂ ਬਾਹਰ ਕੱਢਿਆ।
ਜ਼ਖਮੀ ਅਮਿਤਾ ਨੇ ਲਿਆ ਵਿਆਹ ਦਾ ਫੈਸਲਾ
ਅਮਿਤਾ ਕਾਫੀ ਜ਼ਖਮੀ ਹੋ ਗਈ ਸੀ। ਸ਼ੁਰੂਆਤ 'ਚ ਉਹ ਅਤੇ ਉਸ ਦਾ ਪਰਿਵਾਰ ਵਿਆਹ ਲਈ ਤਿਆਰ ਨਹੀਂ ਸੀ। ਹਾਲਾਂਕਿ, ਜਦੋਂ ਨਰਿੰਦਰ ਨੇ ਸਮਝਾਇਆ ਤਾਂ ਉਹ ਰਾਜ਼ੀ ਹੋ ਗਏ। ਇਸ ਤੋਂ ਬਾਅਦ ਤੈਅਸ਼ੁਦਾ 29 ਅਪ੍ਰੈਲ ਨੂੰ ਦੋਹਾਂ ਨੇ ਪਸ਼ੁਪਤੀਨਾਥ ਮੰਦਰ 'ਚ ਵਿਆਹ ਕਰ ਲਿਆ। ਅਮਿਤਾ ਨੇ ਦੱਸਿਆ ਕਿ ਵਿਆਹ 'ਚ ਬਰਾਤੀ ਦੇ ਤੌਰ 'ਤੇ 36 ਲੋਕ ਸ਼ਾਮਲ ਹੋਏ ਜੋ 18 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ। ਇਨ੍ਹਾਂ 'ਚ ਪਰਿਵਾਰ ਦੇ ਲੋਕ ਵੀ ਸ਼ਾਮਲ ਸਨ।
ਨੌਜਵਾਨਾਂ 'ਚ ਵਧਿਆ ਪੱਗ ਬੰਨ੍ਹਣ ਦਾ ਕਰੇਜ਼
NEXT STORY