ਬਗਦਾਦ— ਇਰਾਕ ਦੀ ਰਾਜਧਾਨੀ ਬਗਦਾਦ 'ਚ ਵੀਰਵਾਰ ਸ਼ਾਮ ਨੂੰ ਹੋਏ ਪੰਜ ਲੜੀਵਾਰ ਬੰਬ ਧਮਾਕਿਆਂ 'ਚ ਕੁੱਲ 17 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਅਤੇ ਡਾਕਟਰੀ ਸੂਤਰਾਂ ਨੇ ਦੱਸਿਆ ਕਿ ਗੁਆਂਢੀ ਇਸਕਾਨ ਦੇ ਨਜ਼ਦੀਕ ਹੋਏ ਬੰਬ ਧਮਾਕਿਆਂ 'ਚ ਪੰਜ ਲੋਕਾਂ ਦੀ ਮੌਤ ਹੋ ਗਈ। ਜਮਿਲਾ ਦੇ ਇਕ ਬੱਚਿਆਂ ਦੇ ਹਸਪਤਾਲ ਦੇ ਨਜ਼ਦੀਕ ਹੋਏ ਧਮਾਕੇ 'ਚ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਅਲ ਹੁਰੀਆ 'ਚ ਸੜਕ 'ਤੇ ਹੋਏ ਬੰਬ ਧਮਾਕੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਹੋਰ ਧਮਾਕੇ ਤਾਲਬੀਆ 'ਚ ਹੋਏ ਜਿਸ ਵਿਚ ਕੁੱਲ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਦੇ ਹਮਲੇ ਇਸ ਸਲ ਦੀ ਸ਼ੁਰੂਆਤ 'ਚ ਪਿਛਲੇ ਇਕ ਦਹਾਕੇ ਤੋਂ ਜਾਰੀ ਕਰਫਿਊ ਨੂੰ ਹਟਾ ਲੈਣ ਤੋਂ ਬਾਅਦ ਲਗਾਤਾਰ ਵਧੇ ਹਨ। ਇਰਾਕੀ ਅਧਿਕਾਰੀਆਂ ਨੇ ਫਰਵਰੀ ਮਹੀਨੇ 'ਚ ਇਸਲਾਮਿਕ ਸਟੇਟ ਨਾਲ ਲੜਾਈ ਕਾਰਨ ਲਗਾਏ ਗਏ ਕਰਫਿਊ ਨੂੰ ਸਥਿਤੀ ਆਮ ਬਣਾਏ ਜਾਣ ਦੇ ਮੱਦੇਨਜ਼ਰ ਇਸ ਨੂੰ ਹਟਾ ਲਿਆ ਸੀ ਪਰ ਸ਼ੱਕ ਇਹ ਵੀ ਹੈ ਕਿ ਅੱਤਵਾਦੀ ਰਾਜਧਾਨੀ 'ਚ ਜ਼ਿਆਦਾ ਸੁਤੰਤਰ ਮਿਲ ਜਾਣ ਦੇ ਕਾਰਨ ਹੋਰ ਵੀ ਹਮਲੇ ਕਰ ਸਕਦੇ ਹਨ। ਵੀਰਵਾਰ ਨੂੰ ਹੋਏ ਬੰਬ ਧਮਾਕੇ ਇਸ ਹਫਤੇ ਦਾ ਤੀਜਾ ਹਮਲਾ ਸੀ।
ਕੋਹਣੀ 'ਤੇ ਟਿਕਾ ਕੇ ਜਿਸਮ ਕਰਦੈ ਡਾਂਸ ਤੇ ਦੇਖਣ ਵਾਲਿਆਂ ਦੇ ਮੂੰਹੋਂ ਨਿਕਲਦਾ 'ਅਸੰਭਵ'
NEXT STORY