ਇਰਾਕ ਅਤੇ ਸੀਰੀਆ 'ਚ ਆਤੰਕ ਮਚਾਉਣ ਵਾਲੇ ਆਈ.ਐਸ. ਨੂੰ ਲੈ ਕੇ ਖੁਫੀਆ ਏਜੰਸੀ ਰਾ ਨੇ ਪੀ.ਐਸ.ਓ. (ਪ੍ਰਧਾਨ ਮੰਤਰੀ ਦਫਤਰ) ਨੂੰ ਇਕ ਰਿਪੋਰਟ ਭੇਜ ਕੇ ਸੁਚੇਤ ਕੀਤਾ ਹੈ। ਜਾਣਕਾਰੀ ਮੁਤਾਬਕ, ਆਈ.ਐਸ. ਅਫਗਾਨ ਅਤੇ ਪਾਕਿਸਾਤਨ 'ਚ ਤੇਜੀ ਨਾਲ ਆਪਣੀ ਪਹੁੰਚ ਵਧਾ ਰਿਹਾ ਹੈ ਜੋ ਕਿ ਭਾਰਤ ਲਈ ਖਤਰੇ ਦੀ ਘੰਟੀ ਹੈ।
ਭਾਰਤ ਦੀ ਖੁਫੀਆ ਏਜੰਸੀ ਰਾ ਵੱਲੋਂ ਸਰਕਾਰ ਨੂੰ ਦਿੱਤੀ ਗਈ ਸੂਚਨਾ ਮੁਤਾਬਕ, ਆਈ.ਐਸ.ਆਈ.ਐਸ. ਵਲੀਅਤ ਖੁਰਸਾਨ (ਡਬਲੀਊ.ਕੇ) ਦੀ ਮਦਦ ਨਾਲ ਇਨ੍ਹਾਂ ਇਲਾਕਿਆਂ 'ਚ ਪਹੁੰਚ ਬਣਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਰਾ ਨੇ ਪੀ.ਐਮ.ਓ. ਨੂੰ ਜੋ ਰਿਪੋਰਟ ਭੇਜੀ ਹੈ ਕਿ ਉਸ ਵਿਚ ਖੁਰਸਾਨ ਅਤੇ ਆਈ.ਐਸ.ਆਈ.ਐਸ. ਵਿਚਾਲੇ ਵਧਦੀਆਂ ਨਜ਼ਦੀਕੀਆਂ ਦਾ ਵਿਸਤਾਰ ਨਾਲ ਜ਼ਿਕਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਵੀਆ ਨੇ ਪਾਕਿਸਤਾਨ ਆਰਮੀ ਨਾਲ ਪਿਛਲੇ ਸਾਲ ਸਮਝੌਤਾ ਕਰ ਲਿਆ ਹੈ ਅਤੇ ਹਾਲ ਦੇ ਸਮੇਂ 'ਚ ਕਈ ਵਾਰ ਭਾਰਤ ਨੂੰ ਧਮਕਾ ਚੁੱਕਾ ਹੈ।
ਘਰ ਵਿਚ ਰੱਖਿਆ ਸੀ ਸ਼ੇਰ, ਇਕੱਠੇ ਕਰਦੇ ਸੀ ਸੈਰ (ਵੀਡੀਓ)
NEXT STORY