ਲਾਹੌਰ— ਗਰੀਬ ਬੰਦਾ ਤਾਂ ਦੋ ਵਕਤ ਦੀ ਰੋਟੀ ਦੇ ਜੁਗਾੜ ਵਿਚ ਹੀ ਫਸਿਆ ਰਹਿੰਦਾ ਹੈ ਤੇ ਉੱਥੇ ਅਮੀਰ ਲੋਕ ਅਜਿਹੇ-ਅਜਿਹੇ ਸ਼ੌਂਕ ਪਾਲ ਕੇ ਰੱਖਦੇ ਹਨ, ਜਿਨ੍ਹਾਂ ਨੂੰ ਦੇਖ ਕੇ ਕਈਆਂ ਦੇ ਮੂੰਹੋਂ ਵਾਹ ਨਿਕਲਦਾ ਹੈ ਤੇ ਕਈਆਂ ਦਾ ਸਾਹ ਨਿਕਲਦਾ ਹੈ।
ਇਸ ਪਾਕਿਸਤਾਨੀ ਦੇ ਸ਼ੌਂਕ ਨੂੰ ਦੇਖ ਕੇ ਤਾਂ ਸ਼ਾਇਦ ਲੋਕਾਂ ਦਾ ਸਾਹ ਹੀ ਨਿਕਲਦਾ ਹੋਵੇਗਾ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਹਿਣ ਵਾਲੇ ਮੁਹੰਮਦ ਚਾਂਦ ਨੇ ਆਪਣੇ ਘਰ ਵਿਚ ਦੋ ਸ਼ੇਰ ਪਾਲ ਕੇ ਰੱਖੇ ਸਨ। ਚਾਂਦ ਨਾ ਸਿਰਫ ਇਨ੍ਹਾਂ ਸ਼ੇਰਾਂ ਦਾ ਖਿਆਲ ਰੱਖਦਾ ਸੀ, ਸਗੋਂ ਉਨ੍ਹਾਂ ਨੂੰ ਸੈਰ ਵੀ ਕਰਵਾਉਂਦਾ ਸੀ।
ਚਾਂਦ ਪਾਕਿਸਤਾਨ ਦਾ ਪੇਸ਼ੇਵਰ ਰੈਸਲਰ ਸੀ। ਉਸ ਨੂੰ ਸ਼ੇਰਾਂ ਦਾ ਸ਼ੌਂਕ ਸੀ, ਜਿਸ ਕਾਰਨ ਉਸ ਨੇ ਆਪਣੇ ਘਰ ਵਿਚ ਹੀ ਸ਼ੇਰ ਪਾਲ ਲਏ। ਹਾਲਾਂਕਿ ਲਾਹੌਰ ਵਿਚ 2010 ਵਿਚ ਚਾਂਦ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦੀ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ 20 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ।
ਇਰਾਕ 'ਚ ਪੰਜ ਕਾਰ ਬੰਬ ਧਮਾਕਿਆਂ 'ਚ 17 ਲੋਕਾਂ ਦੀ ਮੌਤ
NEXT STORY