ਨਵੀਂ ਦਿੱਲੀ- ਸੈਮਸੰਗ ਲਈ 2015 ਦਾ ਪਹਿਲਾ ਕੁਆਟਰ ਹੋਸ਼ ਉਡਾਉਣ ਵਾਲੀ ਖ਼ਬਰ ਲਿਆਇਆ ਹੈ। ਸਮਾਰਟਫੋਨ ਦੇ ਸਭ ਤੋਂ ਵੱਡੇ ਬਾਜ਼ਾਰ ਚੀਨ 'ਚ ਨੰਬਰ ਇੱਕ 'ਤੇ ਰਹਿਣ ਵਾਲੀ ਕੋਰੀਅਨ ਕੰਪਨੀ ਸੈਮਸੰਗ ਹੁਣ ਚੌਥੇ ਨੰਬਰ 'ਤੇ ਆ ਗਈ ਹੈ। ਰਿਸਰਚ ਸੈਂਟਰਜ਼ ਲਈ ਜਾਰੀ ਕੀਤੀ ਗਈ ਲਿਸਟ 'ਚ ਸੈਮਸੰਗ ਨੂੰ ਵੱਡਾ ਝਟਕਾ ਲੱਗਾ ਹੈ।
ਇਸ ਲਿਸਟ 'ਚ ਚਾਈਨੀਜ਼ ਕੰਪਨੀ ਜਿਓਮੀ ਸੈਮਸੰਗ ਨੂੰ ਪਿੱਛੇ ਛੱਡਦਿਆਂ ਸਭ ਤੋਂ ਵੱਡੇ ਬਾਜ਼ਾਰ 'ਚ ਨੰਬਰ ਇੱਕ 'ਤੇ ਆ ਗਈ ਹੈ। ਮਾਰਕਿਟ ਦਾ 12.8 ਫੀਸਦੀ ਸ਼ੇਅਰ ਜਿਓਮੀ ਦੇ ਹਿੱਸੇ ਹੈ। ਇਸ ਕਵਾਟਰ 'ਚ ਜਿਓਮੀ ਨੇ 1 ਕਰੋੜ 10 ਲੱਖ ਹੈਂਡਸੈੱਟ ਵੇਚੇ ਹਨ। ਦੂਸਰੇ ਨੰਬਰ 'ਤੇ ਐਪਲ ਦੇ ਸ਼ੇਅਰ 12.3 ਫੀਸਦ ਹਨ। ਤੀਸਰੇ ਨੰਬਰ 'ਤੇ ਚੀਨ ਦੀ ਦੂਸਰੀ ਸਮਾਰਟਫੋਨ ਪਲੇਅਰ ਕੰਪਨੀ ਹੁਆਵੀ ਹੈ।
ਉਮੀਦ ਹੈ ਕਿ ਸੈਮਸੰਗ ਆਪਣੇ ਸਮਾਰਟਫੋਨ S6 ਤੇ S6 ਐਜ ਨਾਲ ਟਾਪ 3 'ਚ ਆਪਣੀ ਜਗ੍ਹਾ ਬਣਾ ਸਕਦੀ ਹੈ। ਉਧਰ ਐਪਲ ਆਪਣੀ ਨਵੀਂ ਮਾਰਕਿਟ ਸਟ੍ਰੈਟਰਜੀ ਨਾਲ ਜਿਓਮੀ ਤੋਂ ਇਹ ਸਥਾਨ ਖੋਹ ਸਕਦੀ ਹੈ। ਸੋਮਵਾਰ ਨੂੰ ਐਪਲ ਦੀ ਵਿਕਰੀ 'ਚ 71 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ।
'ਕਲਾਊਡ ਕੰਪਿਊਟਿੰਗ' ਦੁਧਾਰੂ ਪਸ਼ੂਆਂ ਦੇ ਵਿਕਾਸ ਲਈ ਕ੍ਰਾਂਤੀਕਾਰੀ ਬਦਲਾਅ
NEXT STORY