ਨਵੀਂ ਦਿੱਲੀ- ਕੇਂਦਰ ਸਰਕਾਰ ਵੱਲੋਂ ਆਧਾਰ ਕਾਰਡ ਨੂੰ ਕਈ ਅਹਿਮ ਯੋਜਨਾਵਾਂ ਨਾਲ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸੇ ਯੋਜਨਾ ਦੇ ਤਹਿਤ ਕਈ ਅਜਿਹੇ ਵੀ ਲੋਕ ਸਨ ਜਿਨ੍ਹਾਂ ਦੇ ਹੱਥ ਤੋਂ ਜ਼ਿਆਦਾ ਮਿਹਨਤ ਅਤੇ ਘਸਾਈ ਆਦਿ ਦੇ ਕਾਰਨ ਉਂਗਲਾਂ ਦੇ ਨਿਸ਼ਾਨ ਘੱਟ ਹੋ ਗਏ ਸਨ। ਜਿਸ ਕਾਰਨ ਆਧਾਰ ਕਾਰਡ ਨਹੀਂ ਬਣ ਸਕੇ ਸਨ, ਉਹ ਹੁਣ ਦੁਬਾਰਾ ਫਾਰਮ ਭਰ ਕੇ ਆਪਣਾ ਕਾਰਡ ਬਣਵਾ ਸਕਦੇ ਹਨ। ਮਸ਼ੀਨ ਦਾ ਅਪਗ੍ਰੇਡ ਵਰਜ਼ਨ ਆਉਣ ਤੋਂ ਬਾਅਦ ਹੁਣ 10 ਫੀਸਦੀ ਤੱਕ ਉਂਗਲਾਂ ਦੇ ਨਿਸ਼ਾਨ ਨੂੰ ਵੀ ਮਸ਼ੀਨ ਫੜ ਰਹੀ ਹੈ।
ਅਜੇ ਤੱਕ ਸਿਰਫ 50 ਫੀਸਦੀ ਉਂਗਲਾਂ ਦੇ ਨਿਸ਼ਾਨ ਨੂੰ ਹੀ ਮਸ਼ੀਨ ਫੜ ਸਕਦੀ ਸੀ। ਦੂਜੇ ਪਾਸੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਆਧਾਰ ਕਾਰਡ ਬਣਾਉਣ 'ਚ ਅਜੇ ਵੀ ਦਿੱਕਤਾਂ ਆ ਰਹੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਉਂਗਲਾਂ ਦੇ ਨਿਸ਼ਾਨ ਅਸਾਨੀ ਨਾਲ ਨਹੀਂ ਦਿਖਦੇ। ਅਜਿਹੇ 'ਚ ਅਪਗ੍ਰੇਡ ਵਰਜ਼ਨ ਦੀਆਂ ਮਸ਼ੀਨਾਂ ਵੀ ਉਨ੍ਹਾਂ ਦੇ ਨਿਸ਼ਾਨ ਨਹੀਂ ਫੜ ਸਕਦੀਆਂ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 2009 'ਚ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਦਾ ਗਠਨ ਕੀਤਾ ਸੀ ਅਤੇ ਫਰਵਰੀ 2009 ਤੋਂ ਇਸ ਅਥਾਰਿਟੀ ਨੇ ਕੰਮ ਸ਼ੁਰੂ ਕਰ ਦਿੱਤਾ ਸੀ। ਅਥਾਰਿਟੀ ਦੇ ਮੁਤਾਬਕ ਦਸੰਬਰ 2014 ਤੱਕ ਸਾਰੇ ਦੇਸ਼ 'ਚ 60 ਕਰੋੜ ਲੋਕਾਂ ਦੇ ਆਧਾਰ ਕਾਰਡ ਬਣਾਏ ਜਾ ਚੁੱਕੇ ਹਨ। ਕੇਂਦਰ ਸਰਕਾਰ ਨੇ 2014-15 'ਚ 100 ਕਰੋੜ ਲੋਕਾਂ ਦੇ ਆਧਾਰ ਕਾਰਡ ਬਣਾਉਣ ਦਾ ਟੀਚਾ ਰੱਖਿਆ ਸੀ।
ਸੈਮਸੰਗ ਨੂੰ ਪਿੱਛੇ ਛੱਡ Xiaomi ਬਣੀ ਨੰਬਰ ਵਨ ਸਮਾਰਟਫੋਨ ਕੰਪਨੀ!
NEXT STORY