ਜਲਾਲਾਬਾਦ (ਨਿਖੰਜ)-ਗੁਰੂਹਰਸਹਾਏ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਬਣੀ ਤਰਸਯੋਗ ਹਾਲਤ ਦੀਆਂ ਤਸਵੀਰਾਂ ਦੇ ਦੇਖਣ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਕਿੰਨੇ ਕੁ ਵਿਕਾਸ ਦੇ ਕੰਮ ਕਰਵਾਏ ਹਨ ਪਰ ਪੰਜਾਬ ਸਰਕਾਰ ਲਈ ਇਹ ਦਾਅਵੇ ਕਿੰਨੇ ਕੁ ਸੱਚ ਸਾਬਿਤ ਹੋ ਰਹੇ ਹਨ ਜਿਸ ਦੀ ਉਦਾਹਰਣ ਬਲਾਕ ਗੁਰੂਹਰਸਹਾਏ ਦੇ ਅਧੀਨ ਪੈਂਦੇ ਪਿੰਡਾਂ ਦੀਆਂ ਅਨੇਕਾਂ ਲਿੰਕ ਸੜਕਾਂ ਦੀ ਤਰਸਯੋਗ ਹਾਲਤ ਦੇਖਣ ਤੋਂ ਸਾਫ ਜ਼ਾਹਿਰ ਹੁੰਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਮੇਹਰ ਸਿੰਘ, ਹਰਮੇਸ਼ ਸਿੰਘ, ਦੀਪਾ ਸਿੰਘ, ਬਿੱਟੂ ਸਿੰਘ ਆਦਿ ਲੋਕਾਂ ਨੇ ਦੱਸਿਆ ਕਿ ਸਰਕਾਰ ਵਲੋਂ ਵੋਟਾਂ ਸਮੇਂ ਵਿਕਾਸ ਕਾਰਜਾਂ ਦੇ ਅਨੇਕਾਂ ਦਾਅਵੇ ਕੀਤੇ ਸਨ ਪਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਸੱਤਾ 'ਚ ਆਏ ਨੂੰ ਕਾਫੀ ਸਮਾਂ ਹੋ ਗਿਆ ਹੈ ਪਰ ਹਲਕਾ ਗੁਰੂਹਰਸਹਾਏ ਦੇ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ ਵੱਡੇ-ਵੱਡੇ ਖੱਡੇ ਪਏ ਹੋਏ ਕਾਰਨ ਅਕਸਰ ਹੀ ਵਾਹਨ ਚਾਲਕ ਡਿੱਗ ਕੇ ਜ਼ਖਮੀ ਹੋ ਚੁੱਕੇ ਹਨ। ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇ ਤਾਂ ਕਿ ਲੋਕ ਅਰਾਮ ਨਾਲ ਸਫਰ ਕਰ ਸਕਣ।
...ਜਦੋਂ ਪੈਟਰੋਲ ਮਿਲੇਗਾ 100 ਰੁਪਏ ਪ੍ਰਤੀ ਲਿਟਰ!
NEXT STORY