ਗਵਾਲੀਅਰ-ਇਕ ਕਿਸਾਨ ਦਾ ਪੁੱਤ ਆਪਣੀ ਦੁਲਹਨ ਨੂੰ ਲੈਣ ਲਈ ਜਹਾਜ਼ 'ਚ ਬੈਠ ਕੇ ਗਿਆ। ਇਹ ਕੋਈ ਨਵਾਂ ਮਾਮਲਾ ਨਹੀਂ ਹੈ, ਜਦੋਂ ਇਕ ਲਾੜਾ ਜਹਾਜ਼ 'ਚ ਦੁਲਹਨ ਨੂੰ ਵਿਆਹੁਣ ਚੱਲਿਆ ਹੈ, ਸਗੋਂ ਇਸ ਤੋਂ ਪਹਿਲਾਂ ਵੀ ਅਪ੍ਰੈਲ ਅਤੇ ਜਨਵਰੀ 'ਚ ਦੋ ਵਾਰ ਵਿਆਹ ਲਈ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਹੈ।
ਹੁਣ ਸ਼ਹਿਰ ਦੇ ਡੋਂਗਰਪੁਰ ਪੁਤਲੀ ਘਰ 'ਚ ਇਕ ਹੋਰ ਲਾੜਾ ਵੀਰਵਾਰ ਨੂੰ ਆਪਣੀ ਸੁਪਨਿਆਂ ਦੀ ਰਾਜਕੁਮਾਰੀ ਨੂੰ ਲੈਣ ਲਈ ਜਹਾਜ਼ 'ਚ ਗਿਆ। ਡੋਂਗਰਪੁਰ ਦੇ ਰਹਿਣ ਵਾਲੇ ਕੈਲਾਸ਼ ਸਿੰਘ ਬਘੇਲ ਦੇ ਬੇਟੇ ਦਿਨੇਸ਼ ਦਾ ਵਿਆਹ ਮੋਹਨਾ 'ਚ ਵੀਰਵਾਰ ਨੂੰ ਹੋਇਆ। ਕੈਲਾਸ਼ ਦੇ ਪਿਤਾ ਭਗਵਾਨ ਸਿੰਘ ਦੀ ਇੱਛਾ ਸੀ ਕਿ ਉਹ ਆਪਣੇ ਪੋਤੇ ਨੂੰ ਹੈਲੀਕਾਪਟਰ 'ਚ ਬੈਠਿਆ ਦੇਖੇ।
ਇਸ ਕਾਰਨ ਕਿਸਾਨੀ ਕਰਨ ਵਾਲੇ ਭਾਜਪਾ ਨਾਲ ਜੁੜੇ ਕੈਲਾਸ਼ ਨੇ ਆਪਣੇ ਬੇਟੇ ਦੇ ਵਿਆਹ ਲਈ ਹੈਲੀਕਾਪਟਰ ਦੀ ਵਿਵਸਥਾ ਕੀਤੀ। ਸ਼ੁੱਕਰਵਾਰ ਨੂੰ ਦਿਨੇਸ਼ ਆਪਣੇ ਨਾਲ ਹੈਲੀਕਾਪਟਰ 'ਚ ਦੁਲਹਨ ਲੈ ਕੇ ਪਿੰਡ ਵਾਪਸ ਪਰਤੇਗਾ।
ਪਤੀ ਦੀ ਹੋ ਗਈ ਮੌਤ, ਨੇੜੇ ਸੁੱਤੀ ਪਤਨੀ ਨੂੰ ਲੱਗਾ ਨਾ ਪਤਾ!
NEXT STORY