ਮਾਹਵਾਰੀ ਅਤੇ ਔਰਤਾਂ ਦੀ ਸੈਕਸ ਇੱਛਾ ਵਿਚਾਲੇ ਸੰਬੰਧਾਂ ਨੂੰ ਲੈ ਕੇ ਨਿੱਤ ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ ਹਨ। ਹੁਣ ਇਕ ਤਾਜ਼ਾ ਖੋਜ 'ਚ ਪਤਾ ਲੱਗੈ ਕਿ ਔਰਤ ਦੀ ਯੌਨ ਸੰਬੰਧ ਬਣਾਉਣ ਦੀ ਇੱਛਾ 'ਤੇ ਮੇਨੋਪਾਜ਼ ਦਾ ਕੋਈ ਅਸਰ ਨਹੀਂ ਹੁੰਦਾ। ਟਾਈਮ.ਕਾਮ ਨੇ ਲੰਦਨ ਦੇ ਕਿੰਗਸ ਕਾਲਜ 'ਚ ਜੈਨੇਟਿਕ ਐਪੀਡੇਮੀਓਲੌਜੀ ਦੇ ਪ੍ਰੋਫੈਸਰ ਅਤੇ ਮੁਖ ਖੋਜਕਾਰ ਟੀਮ ਸਪੈਕਟਰ ਦੇ ਹਵਾਲੇ ਨਾਲ ਕਿਹਾ, ''ਆਪਣੀ ਖੋਜ ਦੇ ਨਤੀਜਿਆਂ ਤੋਂ ਅਸੀਂ ਕਾਫੀ ਹੈਰਾਨ ਹੋਏ। ਇਸ ਖੋਜ ਅਨੁਸਾਰ ਮੇਨੋਪਾਜ਼ ਦੀ ਗੱਲ ਨੂੰ ਵਧਾ-ਚੜ੍ਹਾ ਕੇ ਹਰ ਪਰੇਸ਼ਾਨੀ ਦਾ ਕਾਰਨ ਬਣਾ ਦਿੱਤਾ ਜਾਂਦਾ ਹੈ।''
ਸਪੈਕਟਰ ਨੇ ਅੱਗੇ ਕਿਹਾ, ''ਭਾਵੇਂ ਤੁਸੀਂ ਪ੍ਰੋੜ੍ਹ ਉਮਰ 'ਚ ਕਦਮ ਰੱਖ ਰਹੇ ਹੋਵੋ ਪਰ ਯੌਨ ਇੱਛਾ 'ਤੇ ਆਪਣੇ ਨਜ਼ਰੀਏ 'ਚ ਤਬਦੀਲੀ ਕਰਕੇ ਤੁਸੀਂ ਚੀਜ਼ਾਂ ਨੂੰ ਹੈਰਾਨੀਜਨਕ ਤਰੀਕੇ ਨਾਲ ਬਦਲ ਸਕਦੇ ਹੋ ਅਤੇ ਇਨ੍ਹਾਂ ਨੂੰ ਬਿਹਤਰ ਬਣਾ ਸਕਦੇ ਹੋ।'' ਸਪੈਕਟਰ ਨੇ ਕਿਹਾ ਕਿ ਜਦੋਂ ਸੈਕਸ ਦੀ ਚਰਚਾ ਹੋਵੇਗੀ ਤਾਂ ਐਸਟ੍ਰੋਜਨ ਅਤੇ ਟੈਸਟੋਸਟੇਰਾਨ ਹਾਰਮੋਨ ਚਰਚਾ ਦੇ ਕੇਂਦਰ 'ਚ ਰਹਿਣਗੇ। ਹਾਲਾਂਕਿ ਇੰਨੀ ਛੇਤੀ ਅਸੀਂ ਹਾਰਮੋਨ 'ਚ ਤਬਦੀਲੀ ਦਾ ਦੋਸ਼ ਨਹੀਂ ਲਗਾ ਸਕਦੇ।
ਸਪੈਕਟਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਚਾਰ ਸਾਲ ਤੱਕ ਔਰਤਾਂ ਵਲੋਂ ਮੇਨੋਪਾਜ਼ ਤੋਂ ਪਹਿਲਾਂ ਅਤੇ ਬਾਅਦ 'ਚ ਦਿੱਤੇ ਗਏ ਸਵਾਲਾਂ ਦੇ ਜਵਾਬਾਂ ਦਾ ਅਧਿਐਨ ਕੀਤਾ। ਪਹਿਲਾਂ ਸੋਚਿਆ ਜਾਂਦਾ ਸੀ ਕਿ ਸਾਰੀਆਂ ਸੈਕਸ ਸਮੱਸਿਆਵਾਂ ਲਈ ਮੇਨੋਪਾਜ਼ ਇਕੋ-ਇਕ ਕਾਰਨ ਹੁੰਦਾ ਹੈ, ਜਦਕਿ ਇਸ ਅਧਿਐਨ ਦੌਰਾਨ ਇਹੋ ਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ। ਮੈਗਜ਼ੀਨ 'ਸੈਕਸੁਅਲ ਮੈਡੀਸਨ' ਵਿਚ ਇਹ ਅਧਿਐਨ ਪ੍ਰਕਾਸ਼ਿਤ ਹੋਇਆ ਹੈ।
ਬਾਜਰੇ ਦੇ ਇਹ ਫਾਇਦੇ ਹਨ ਤੁਹਾਡੇ ਕੰਮ ਦੇ
NEXT STORY