ਇਕ ਨਵੇਂ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਦਫਤਰ ਜਾਣ ਲਈ ਆਪਣੇ ਵਾਹਨ ਦੀ ਵਰਤੋਂ ਕਰਨ ਦੀ ਬਜਾਏ ਸਰਵਜਨਕ ਵਾਹਨ ਜਾਂ ਸਾਈਕਲ ਦੀ ਵਰਤੋਂ ਕਰਨ ਜਾਂ ਪੈਦਲ ਤੁਰਨ ਨਾਲ ਲੋਕਾਂ ਨੂੰ ਭਾਰ ਘਟਾਉਣ 'ਚ ਮਦਦ ਮਿਲ ਸਕਦੀ ਹੈ। ਬ੍ਰਿਟੇਨ 'ਚ ਈਸਟ ਐਂਗਲੀਆ ਯੂਨੀਵਰਸਿਟੀ (ਯੂ.ਈ.ਏ.) ਅਤੇ ਸੇਂਟ ਫਾਰ ਡਾਈਟ ਐਂਡ ਐਕਟੀਵਿਟੀ ਰਿਸਰਚ ਦੇ ਖੋਜਕਾਰਾਂ ਨੇ ਦੇਖਿਆ ਕਿ ਦਫਤਰ ਪੈਦਲ ਜਾਣ ਜਾਂ ਸਾਈਕਲ 'ਤੇ ਜਾਣ ਨਾਲ ਮਾਨਸਿਕ ਅਤੇ ਸਰੀਰਕ ਸਿਹਤ 'ਚ ਸੁਧਾਰ ਹੁੰਦਾ ਹੈ। ਖੋਜਕਾਰਾਂ ਨੇ ਦੇਖਿਆ ਕਿ ਆਪਣੇ ਵਾਹਨ ਦੀ ਬਜਾਏ ਦਫਤਰ ਜਾਣ ਲਈ ਸਰਵਜਨਕ ਵਾਹਨ ਜਾਂ ਸਾਈਕਲ ਦੀ ਵਰਤੋਂ ਕਰਨ ਜਾਂ ਫਿਰ ਪੈਦਲ ਹੀ ਦਫਤਰ ਜਾਣ ਨਾਲ ਦੋ ਸਾਲਾਂ 'ਚ ਭਾਰ ਘੱਟ ਸਕਦਾ ਹੈ। ਖੋਜਕਾਰਾਂ ਨੇ ਸਾਲ 2004 ਤੋਂ 2007 ਦੌਰਾਨ 4000 ਲੋਕਾਂ ਨਾਲ ਗੱਲਬਾਤ ਦੇ ਅਧਾਰ 'ਤੇ ਇਹ ਨਤੀਜਾ ਕੱਢਿਆ ਹੈ।
ਯੂ.ਈ.ਏ. ਦੇ ਨੋਰਵਿਚ ਮੈਡੀਕਲ ਸਕੂਲ ਦੇ ਮੁਖ ਖੋਜਕਾਰ ਐਡਮ ਮਾਰਟਿਨ ਨੇ ਕਿਹਾ, ''ਅਸੀਂ ਦੇਖਿਆ ਕਿ ਕਾਰ ਦੀ ਬਜਾਏ ਪੈਦਲ, ਸਾਈਕਲ ਜਾਂ ਸਰਵਜਨਕ ਵਾਹਨ ਦੀ ਵਰਤੋਂ ਕਰਨ ਨਾਲ ਔਸਤਨ 0.32 ਬੀ.ਐੱਮ.ਆਈ. ਘੱਟ ਹੋਇਆ, ਜੋ ਇਕ ਸਾਧਾਰਨ ਵਿਅਕਤੀ ਦਾ ਇਕ ਕਿਲੋਗ੍ਰਾਮ ਭਾਰ ਘਟਣ ਦੇ ਬਰਾਬਰ ਹੈ।'' ਉਨ੍ਹਾਂ ਨੇ ਦੱਸਿਆ ਕਿ ਖੋਜ 'ਚ ਦੇਖਿਆ ਗਿਆ ਹੈ ਕਿ ਸਫਰ ਜਿੰਨਾ ਲੰਬਾ ਹੋਵੇਗਾ, ਭਾਰ ਘਟਾਉਣ 'ਚ ਓਨੀ ਹੀ ਮਦਦ ਮਿਲੇਗੀ। ਮਾਰਟਿਨ ਨੇ ਕਿਹਾ, ''30 ਮਿੰਟ ਤੋਂ ਵਧੇਰੇ ਸਮੇਂ ਤੱਕ ਸਫਰ ਕਰਨ ਵਾਲਿਆਂ ਦਾ ਔਸਤਨ 2.25 ਬੀ.ਐੱਮ.ਆਈ. ਜਾਂ ਲੱਗਭਗ ਸੱਤ ਕਿਲੋਗ੍ਰਾਮ ਭਾਰ ਘਟਿਆ।''
ਅਲਜ਼ਾਈਮਰ ਦੇ ਇਲਾਜ 'ਚ ਕੰਮ ਆ ਸਕਦੀ ਹੈ ਮਿਰਗੀ ਦੀ ਦਵਾਈ
NEXT STORY