ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਮਿਰਗੀ ਦੀ ਦਵਾਈ ਅਲਜ਼ਾਈਮਰ ਦੇ ਇਲਾਜ 'ਚ ਸਹਾਇਕ ਹੋ ਸਕਦੀ ਹੈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦਾ ਅਧਿਐਨ ਇਸ ਦੀ ਪੁਸ਼ਟੀ ਕਰਦਾ ਹੈ ਕਿ ਦਿਮਾਗ ਦੀ ਉਤੇਜਨਾ ਅਲਜ਼ਾਈਮਰ ਦੀ ਬੀਮਾਰੀ 'ਚ ਇਕ ਅਹਿਮ ਕਿਰਦਾਰ ਨਿਭਾਉਂਦੀ ਹੈ ਅਤੇ ਮਿਰਗੀ ਦੇ ਦੌਰਿਆਂ ਦੀ ਤੀਬਰਤਾ ਨੂੰ ਰੋਕਣ ਜਾਂ ਘੱਟ ਕਰਨ ਵਾਲੀ ਦਵਾਈ ਇਸ ਦੇ ਇਲਾਜ 'ਚ ਸਹਾਇਕ ਹੋ ਸਕਦੀ ਹੈ।
ਪੁਰਾਣੇ ਅਧਿਐਨਾਂ 'ਚ, ਕਈ ਸਮੁਹਾਂ 'ਚ ਅਲਜ਼ਾਈਮਰ ਦੇ ਮੁੱਢਲੇ ਲੱਛਣਾਂ ਵਾਲੇ ਮਰੀਜ਼ਾਂ ਅਤੇ ਚੂਹੇ ਵਰਗੇ ਜੰਤੂਆਂ 'ਤੇ ਮਿਰਗੀ ਦੀ ਦਵਾਈ ਲੇਵੇਟਾਇਰੇਸੇਟਮ ਦੇ ਪ੍ਰਭਾਵਾਂ ਦਾ ਦੋ ਵਾਰ ਕਲੀਨੀਕਲ ਟ੍ਰਾਇਲ ਕੀਤਾ ਗਿਆ। ਨਵੇਂ ਅਧਿਐਨ 'ਚ ਯੂਨੀਵਰਸਿਟੀ ਦੇ ਫੈਕਲਟੀ ਆਫ ਮੈਡੀਸਨ 'ਚ ਅਲਜ਼ਾਈਮਰ ਦੀ ਖੋਜ 'ਚ ਜੁਟੇ ਪ੍ਰੋਫੈਸਰ ਡਾ. ਹਾਕਾਨ ਨੇਗਾਰਡ ਨੇ ਬ੍ਰਾਇਵਾਰਸੇਟਮ ਦੀ ਜਾਂਚ ਕੀਤੀ, ਜਿਸ ਦਾ ਮਿਰਗੀ ਦੇ ਇਲਾਜ ਲਈ ਅਜੇ ਵੀ ਕਲੀਨੀਕਲ ਟ੍ਰਾਇਲ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਦੋਹਾਂ ਦਵਾਈਆਂ ਦੇ ਨਤੀਜੇ ਬੇਹੱਦ ਰਲਦੇ-ਮਿਲਦੇ ਹਨ।
ਮੇਨੋਪਾਜ਼ ਦਾ ਯੌਨ ਸੰਬੰਧਾਂ 'ਤੇ ਕੋਈ ਅਸਰ ਨਹੀਂ
NEXT STORY