ਆਮ ਤੌਰ 'ਤੇ ਬਾਲਗਾਂ ਦੀ ਜੀਵਨਸ਼ੈਲੀ ਵਿਚ ਲੋੜੀਂਦੀ ਨੀਂਦ ਮਿਲਣਾ ਬਹੁਤ ਔਖਾ ਹੈ। ਬਾਲਗਾਂ ਨੂੰ ਰੋਜ਼ਾਨਾ 7 ਤੋਂ 9 ਘੰਟੇ ਦੀ ਨੀਂਦ ਚਾਹੀਦੀ ਹੈ। ਜੇ ਤੁਸੀਂ ਲਗਾਤਾਰ ਘੱਟ ਨੀਂਦ ਲੈ ਰਹੇ ਹੋ ਤਾਂ ਅੱਗੇ ਜਾ ਕੇ ਇਹ ਕਈ ਤਰ੍ਹਾਂ ਦੀ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਡਿਪ੍ਰੈਸ਼ਨ
ਦੁਨੀਆ ਭਰ ਦੇ 15 ਕਰੋੜ ਲੋਕ ਨੀਂਦ ਨਾਲ ਜੁੜੀਆਂ ਬੀਮਾਰੀਆਂ ਦੇ ਸ਼ਿਕਾਰ ਹਨ, ਜਦੋਂ ਕਿ ਵਿਕਸਿਤ ਦੇਸ਼ਾਂ ਵਿਚ 10 ਫੀਸਦੀ ਲੋਕ ਪੂਰੀ ਨੀਂਦ ਨਹੀਂ ਲੈਂਦੇ। ਸਾਲ 2007 ਵਿਚ 10000 ਲੋਕਾਂ 'ਤੇ ਹੋਈ ਰਿਸਰਚ ਦੱਸਦੀ ਹੈ ਕਿ ਜੋ ਲੋਕ ਘੱਟ ਸੌਂਦੇ ਹਨ, ਉਨ੍ਹਾਂ ਵਿਚ ਡਿਪ੍ਰੈਸ਼ਨ ਵਿਚ ਜਾਣ ਦੀ ਸੰਭਾਵਨਾ ਆਮ ਲੋਕਾਂ ਨਾਲੋਂ ਪੰਜਾ ਗੁਣਾ ਵੱਧ ਹੁੰਦੀ ਹੈ।
ਦਿਮਾਗ ਨੂੰ ਨੁਕਸਾਨ
ਖੋਜਕਾਰਾਂ ਨੇ ਪਾਇਆ ਹੈ ਕਿ ਨੀਂਦ ਨਾਲ ਦਿਮਾਗ ਦੀਆਂ ਕੋਸ਼ਕਾਵਾਂ ਨੂੰ ਤੰਦਰੁਸਤ ਰੱਖਣ ਵਿਚ ਕਾਫੀ ਮਦਦ ਮਿਲਦੀ ਹੈ, ਜੇ ਅਜਿਹਾ ਨਾ ਹੋਵੇ ਤਾਂ ਦਿਮਾਗ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਣ ਕਿਰਿਆਸ਼ੀਲ ਹੋ ਜਾਂਦੇ ਹਨ। ਪ੍ਰਯੋਗ ਵਿਚ ਸ਼ਾਮਲ ਲੋਕਾਂ ਦੇ ਖੂਨ ਵਿਚ ਇਨ੍ਹਾਂ ਕਣਾਂ ਦੀ ਗਿਣਤੀ ਵਿਚ ਸਿਰਫ ਇਕ ਰਾਤ ਨਾ ਸੌਣ ਦੇ ਕਾਰਨ ਹੀ ਲਗਭਗ 20 ਫੀਸਦੀ ਵੱਧ ਪਾਈ ਗਈ।
ਗਰਭਧਾਰਨ ਵਿਚ ਪ੍ਰੇਸ਼ਾਨੀ
2013 ਵਿਚ ਕੋਰੀਆਈ ਖੋਜ ਟੀਮ ਨੇ ਗਰਭਧਾਰਨ ਦੇ ਨਕਲੀ ਤਰੀਕੇ ਆਈ. ਵੀ. ਐੱਫ. ਦੇ ਦੌਰ 'ਚੋਂ ਲੰਘ ਰਹੀਆਂ 650 ਤੋਂ ਵੱਧ ਔਰਤਾਂ ਦੀਆਂ ਸੌਣ ਦੀਆਂ ਆਦਤਾਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਪਾਇਆ ਕਿ ਜਿਹੜੀਆਂ ਔਰਤਾਂ 7-9 ਘੰਟੇ ਦੀ ਨੀਂਦ ਲੈ ਰਹੀਆਂ ਸਨ, ਉਨ੍ਹਾਂ ਵਿਚ ਗਰਭ ਠਹਿਰਨ ਦੀ ਦਰ ਸਭ ਤੋਂ ਵੱਧ ਸੀ।
ਸ਼ੂਗਰ ਦਾ ਖਤਰਾ
ਘੱਟ ਸੌਣ ਕਾਰਨ ਭਾਰ ਵਧਣ ਦਾ ਖਤਰਾ ਰਹਿੰਦਾ ਹੈ ਅਤੇ ਪਾਚਨ ਕਿਰਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਭਾਰ ਵਧਣ ਨਾਲ ਲੋਕਾਂ ਵਿਚ ਬਲੱਡ ਪ੍ਰੈਸ਼ਰ, ਹਾਰਮੋਨ ਅਤੇ ਸ਼ੂਗਰ ਦਾ ਪੱਧਰ ਵੀ ਵਿਗੜਦਾ ਹੈ, ਜਿਸ ਨਾਲ ਡਾਇਬੀਟੀਜ਼ ਦਾ ਖਤਰਾ ਵੱਧ ਜਾਂਦਾ ਹੈ।
ਮੋਟਾਪਾ
ਖੋਜ ਦੱਸਦੀ ਹੈ ਕਿ ਇਕ ਰਾਤ ਜਾਗਣ ਤੋਂ ਬਾਅਦ ਮੈਟਾਬੋਲਿਜ਼ਮ ਵਿਚ ਲੱਗਣ ਵਾਲੀ ਊਰਜਾ ਦੀ ਖਪਤ ਵਿਚ 5 ਤੋਂ 20 ਫੀਸਦੀ ਤੱਕ ਦੀ ਕਮੀ ਆਉਂਦੀ ਹੈ। ਨੀਂਦ ਪੂਰੀ ਨਾ ਹੋਵੇ ਅਗਲੀ ਸਵੇਰ ਨੂੰ ਹੀ ਬਲੱਡ ਸ਼ੂਗਰ, ਭੁੱਖ ਕੰਟਰੋਲ ਕਰਨ ਵਾਲੇ ਹਾਰਮੋਨ ਘ੍ਰੇਲੀਨ ਅਤੇ ਤਨਾਅ ਵਧਣ ਵਾਲੇ ਹਾਰਮੋਨ ਕੋਰਟੀਸੋਲ ਦੀ ਮਾਤਰਾ ਵੱਧ ਜਾਂਦੀ ਹੈ। ਇਕ ਵੱਖਰੀ ਖੋਜ ਦਿਖਾਉਂਦੀ ਹੈ ਕਿ ਪੰਜ ਘੰਟੇ ਜਾਂ ਉਸ ਤੋਂ ਘੱਟ ਸੌਣ ਵਾਲਿਆਂ ਵਿਚ ਭਾਰ ਵਧਣਾ ਆਮ ਗੱਲ ਹੈ।
ਦਿਲ ਦੀਆਂ ਸਮੱਸਿਆਵਾਂ
ਅਮਰੀਕਾ ਵਿਚ 2012 ਵਿਚ ਪੇਸ਼ ਖੋਜ ਦੇ ਨਤੀਜਿਆਂ ਤੋਂ ਪਤਾ ਚੱਲਿਆ ਹੈ ਕਿ ਲੋੜੀਂਦੀ ਨੀਂਦ ਨਾ ਲੈਣ ਵਾਲਿਆਂ ਵਿਚ ਐਨਜਾਈਨਾ ਦਾ ਖਤਰਾ ਦੁੱਗਣਾ ਅਤੇ ਕੋਰੋਨਰੀ ਆਰਟਰੀ ਡਿਜ਼ੀਜ਼ ਦਾ ਖਤਰਾ 1.1 ਗੁਣਾ ਵਧ ਜਾਂਦਾ ਹੈ।
ਭਾਰ ਘਟਾਉਣੈ ਤਾਂ ਅਜ਼ਮਾਓ ਇਹ ਸੌਖੇ ਤਰੀਕੇ
NEXT STORY