ਮੁੰਬਈ- ਬਾਲੀਵੁੱਡ ਅਭਿਨੇਤਰੀ ਸ਼ਰੂਤੀ ਹਾਸਨ ਸੁਪਰਹਿੱਟ ਤਾਮਿਲ ਫਿਲਮ 'ਸਿੰਘਮ' ਦੇ ਤੀਜੇ ਵਰਜਨ 'ਚ ਕੰਮ ਕਰ ਰਹੀ ਹੈ। ਫਿਲਮ ਦਾ ਨਿਰਦੇਸ਼ਨ ਹਰੀ ਗੋਪਾਲਕ੍ਰਿਸ਼ਨਨ ਕਰ ਰਹੇ ਹਨ। ਬਾਲੀਵੁੱਡ ਅਭਿਨੇਤਾ ਸੂਰਿਆ ਅਤੇ ਅਨੁਸ਼ਕਾ ਸ਼ੈੱਟੀ ਫਿਲਮ 'ਚ ਮੁੱਖ ਭੂਮਿਕਾਵਾਂ 'ਚ ਕੰਮ ਕਰ ਰਹੇ ਹਨ। ਫਿਲਮ ਨਾਲ ਜੁੜੇ ਸੂਤਰ ਨੇ ਦੱਸਿਆ, ''ਸ਼ਰੂਤੀ ਫਿਲਮ 'ਚ ਸਹਾਇਕ ਦੇ ਤੌਰ 'ਤੇ ਭੂਮਿਕਾ ਕਰ ਸਕਦੀ ਹੈ। ਉਹ ਫਿਲਮ ਲਈ ਸਹਿਮਤੀ ਦੇ ਚੁੱਕੀ ਹੈ ਪਰ ਹਾਲੇ ਤੱਕ ਰਸਮੀ ਤੌਰ 'ਤੇ ਦਸਤਾਵੇਜ਼ਾਂ 'ਤੇ ਹਸਤਾਖਰ ਨਹੀਂ ਕੀਤੇ ਗਏ ਹਨ। ਜਲਦੀ ਹੀ ਉਹ ਰਸਮੀ ਤੌਰ 'ਤੇ ਕਰਾਰ ਕਰਨ ਵਾਲੀ ਹੈ। ਫਿਲਮ ਨਿਰਦੇਸ਼ਕ ਹਰੀ ਨੇ ਤਾਮਿਲ ਫਿਲਮ 'ਪੂਜਈ' 'ਚ ਸ਼ਰੂਤੀ ਦਾ ਕੰਮ ਦੇਖਣ ਤੋਂ ਬਾਅਦ ਉਸ ਨੂੰ ਆਪਣੀ ਫਿਲਮ 'ਸਿੰਘਮ 3' 'ਚ ਲੈਣ ਦਾ ਫੈਸਲਾ ਕੀਤਾ। ਅਭਿਨੇਤਾ ਸੂਰਿਆ ਇਸ ਸਮੇਂ ਤਾਮਿਲ ਫਿਲਮ '24' ਦੀ ਸ਼ੂਟਿੰਗ ਪੂਰੀ ਕਰਨ 'ਚ ਜੁਟੇ ਹੋਏ ਹਨ ਅਤੇ ਸਤੰਬਰ ਮਹੀਨੇ ਤੋਂ 'ਸਿੰਘਮ 3' ਦੀ ਸ਼ੂਟਿੰਗ ਸ਼ੁਰੂ ਕਰਨਗੇ।
'ਬਾਂਬੇ ਵੈਲਵੇਟ' ਨੇ ਪਹਿਲੇ ਦਿਨ ਕੀਤੀ ਜ਼ਬਰਦਸਤ ਕਮਾਈ
NEXT STORY