ਅਹਿਮਦਾਬਾਦ - ਪ੍ਰੋਗਰਾਮ ਆਯੋਜਿਤ ਕਰਨ ਵਾਲੀ ਇਕ ਕੰਪਨੀ ਦੀ ਮਾਲਕਣ ਇਕ ਮਹਿਲਾ ਨੇ ਗਾਇਕ ਮੀਕਾ ਸਿੰਘ ਦੇ ਸੰਗੀਤ ਪ੍ਰੋਗਰਾਮ ਤੋਂ ਪਹਿਲਾਂ ਅੱਜ ਇਥੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ। ਬਸਤਰਾਪੁਰ ਪੁਲਸ ਥਾਣੇ ਦੇ ਉਚ ਪੁਲਸ ਅਧਿਕਾਰੀ ਕੇ. ਜੀ. ਛਾਬੜਾ ਨੇ ਦੱਸਿਆ ਕਿ ਨਛੱਤਰ ਟੀ. ਵੀ. ਪ੍ਰਾਈਵੇਟ ਲਿਮਟਿਡ ਦੀ ਮਾਲਕੀ ਦਾ ਦਾਅਵਾ ਕਰਨ ਵਾਲੀ 27 ਸਾਲਾ ਪ੍ਰਿਯੰਕਾ ਚੱਢਾ ਨੇ ਦੁਪਹਿਰ ਸਮੇਂ ਕਥਿਤ ਤੌਰ 'ਤੇ ਨੀਂਦ ਦੀ ਦਵਾਈ ਖਾ ਲਈ। ਉਸ ਨੂੰ ਉਸ ਦੇ ਦੋਸਤ ਨੇ ਹਸਪਤਾਲ ਦਾਖਲ ਕਰਵਾਇਆ ਜਿਥੇ ਉਸ ਦੀ ਹਾਲਤ ਹੁਣ ਠੀਕ ਹੈ। ਕੁਝ ਦਿਨ ਪਹਿਲਾਂ ਪ੍ਰਿਯੰਕਾ ਨੇ ਨਾਰਣਪੁਰਾ ਪੁਲਸ ਨੂੰ ਇਕ ਦਰਖਾਸਤ ਦੇ ਕੇ ਦੋਸ਼ ਲਗਾਇਆ ਸੀ ਕਿ ਮੀਕਾ ਤੇ 6 ਹੋਰ ਲੋਕਾਂ ਨੇ ਉਸ ਨਾਲ 27 ਲੱਖ ਦੀ ਧੋਖਾਧੜੀ ਕੀਤੀ ਹੈ। ਉਸ ਨੇ ਦੋਸ਼ ਲਗਾਇਆ ਕਿ ਮੀਕਾ ਨੇ ਪਹਿਲਾਂ ਪੈਸੇ ਲੈ ਲਏ ਪਰ ਬਾਅਦ ਵਿਚ ਅੱਜ ਦੇ ਸੰਗੀਤ ਪ੍ਰੋਗਰਾਮ ਦੇ ਲਈ ਡੇਟ ਕਿਸੇ ਹੋਰ ਕੰਪਨੀ ਨੂੰ ਦੇ ਦਿੱਤੀ।
ਵਿਆਪਮ ਘਪਲੇ ਦਾ ਪਰਦਾਫਾਸ਼ ਕਰਨ ਵਾਲੇ ਵਿਅਕਤੀ ਦੀ ਸੁਰੱਖਿਆ ਲਈ ਵਾਪਸ
NEXT STORY