'ਸਾਰੇ ਸੁਖੀ ਹੋਣ, ਸਾਰੇ ਅਰੋਗ ਰਹਿਣ, ਸਾਰੇ ਸਭ ਦਾ ਮੰਗਲ ਦੇਖਣ ਅਤੇ ਕਿਸੇ ਨੂੰ ਵੀ ਕੋਈ ਦੁੱਖ ਨਾ ਮਿਲੇ।' ਇਸ ਸਿਧਾਂਤ 'ਤੇ ਆ ਜਾਈਏ ਤਾਂ ਅਸ਼ਾਂਤੀ ਦੇਖਣ ਨੂੰ ਨਹੀਂ ਮਿਲੇਗੀ। ਕੀ ਤੁਸੀਂ ਆਪਣੀ ਉਂਗਲ ਖਰਾਬ ਦੇਖਣੀ ਚਾਹੁੰਦੇ ਹੋ ਜਾਂ ਅੱਖ ਖਰਾਬ ਦੇਖਣੀ ਚਾਹੁੰਦੇ ਹੋ? ਕੀ ਪੈਰ ਖਰਾਬ ਕਰਨਾ ਚਾਹੁੰਦੇ ਹੋ ਜਾਂ ਪੇਟ ਖਰਾਬ ਦੇਖਣਾ ਚਾਹੁੰਦੇ ਹੋ? ਜਿਵੇਂ ਤੁਹਾਡਾ ਪੂਰਾ ਸਰੀਰ ਸਿਹਤਮੰਦ ਹੋਵੇ ਤਾਂ ਹੀ ਤੁਸੀਂ ਸਿਹਤਮੰਦ ਹੋ। ਇਸੇ ਤਰ੍ਹਾਂ 'ਸਾਰਿਆਂ ਦੇ ਮੰਗਲ ਵਿਚ ਹੀ ਮੇਰਾ ਮੰਗਲ ਹੈ, ਸਾਰਿਆਂ ਦੀ ਸਿਹਤ 'ਚ ਹੀ ਮੇਰੀ ਸਿਹਤ ਹੈ, ਸਾਰਿਆਂ ਦੀ ਖੁਸ਼ੀ ਵਿਚ ਹੀ ਮੇਰੀ ਖੁਸ਼ੀ ਹੈ।' ਜੇ ਅਸੀਂ ਅਜਿਹਾ ਇਕ-ਦੂਜੇ ਲਈ ਸੋਚਣ ਲੱਗ ਜਾਈਏ ਤਾਂ ਮਾੜੇ ਤੇ ਜ਼ਾਲਮ ਵਿਅਕਤੀਆਂ ਦਾ ਵੀ ਮੰਗਲ ਹੋ ਜਾਵੇਗਾ। ਜਦੋਂ ਅਸੀਂ ਉਨ੍ਹਾਂ ਵੱਲ ਜ਼ਾਲਮਪੁਣੇ ਨਾਲ ਦੇਖਾਂਗੇ ਤਾਂ ਉਹ ਸਾਨੂੰ ਹੋਰ ਵੀ ਜ਼ਿਆਦਾ ਜ਼ਾਲਮਪੁਣੇ ਨਾਲ ਦੇਖਣਗੇ। ਅਜਿਹੀ ਹਾਲਤ ਵਿਚ ਮੰਗਲ ਨਹੀਂ ਹੋ ਸਕਦਾ। ਦਹਿਸ਼ਤ ਨਾਲ ਦਹਿਸ਼ਤ ਨੂੰ ਮਿਟਾਓਗੇ ਤਾਂ ਦਹਿਸ਼ਤ ਬਣੀ ਹੀ ਰਹੇਗੀ, ਦੂਰ ਨਹੀਂ ਹੋਵੇਗੀ।
ਤੁਸੀਂ ਜੋ ਆਪਣੇ ਲਈ ਚਾਹੁੰਦੇ ਹੋ, ਉਹੀ ਦੂਜਿਆਂ ਲਈ ਕਰੋ। ਏਕਤਾ ਦੇ ਗਿਆਨ ਨਾਲ ਸੁੱਖ-ਸ਼ਾਂਤੀ ਵਧਦੀ ਹੈ। ਏਕਤਾ ਹੁੰਦੇ ਹੋਏ ਵੀ ਅਨੇਕਤਾ ਨਜ਼ਰ ਆਏ, ਇਹ ਉਸ ਕਲਾਕਾਰ ਦੀ ਸੁੰਦਰ ਵਿਵਸਥਾ ਹੈ ਤਾਂ ਜੋ ਸਾਰੇ ਇਕ-ਦੂਜੇ ਦੇ ਕੰਮ ਆਉਣ। ਔਰਤ ਤੇ ਆਦਮੀ ਦਰਮਿਆਨ ਜੇ ਫਰਕ ਨਾ ਹੁੰਦਾ ਤਾਂ ਉਹ ਇਕ-ਦੂਜੇ ਦੇ ਕੰਮ ਨਾ ਆਉਂਦੇ ਅਤੇ ਸ੍ਰਿਸ਼ਟੀ ਦੀ ਰਚਨਾ ਨਹੀਂ ਹੋ ਸਕਦੀ ਸੀ। ਗਾਹਕ ਦੀ ਆਪਣੀ ਲੋੜ ਹੈ ਤਾਂ ਮਾਲ ਵੇਚਣ ਵਾਲੇ ਦੀ ਆਪਣੀ ਲੋੜ ਹੈ। ਗਾਹਕ ਤੇ ਮਾਲ ਵੇਚਣ ਵਾਲਾ ਅੰਦਰੋਂ ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਤਰਜੀਹ ਦੇਣ ਤਾਂ ਉਥੇ ਸਵਰਗ ਬਣ ਜਾਵੇਗਾ ਪਰ ਦੁਕਾਨਦਾਰ ਸੋਚਦਾ ਹੈ ਕਿ ਗਾਹਕ ਅੰਨ੍ਹਾ ਹੋ ਜਾਵੇ ਤਾਂ ਜੋ ਮੈਂ ਉਸ ਨੂੰ ਲੁੱਟ ਸਕਾਂ। ਗਾਹਕ ਸੋਚਦਾ ਹੈ ਕਿ ਦੁਕਾਨਦਾਰ ਭਾਵੇਂ ਹੀ ਭੁੱਖਾ ਮਰੇ, ਮੈਨੂੰ ਸਾਮਾਨ ਸਸਤਾ ਮਿਲੇ। ਨੌਕਰ ਚਾਹੁੰਦਾ ਹੈ ਕਿ ਬਿਨਾਂ ਮਿਹਨਤ ਕੀਤੇ ਤਨਖਾਹ ਮਿਲ ਜਾਵੇ ਅਤੇ ਤਨਖਾਹ ਦੇਣ ਵਾਲਾ ਸੋਚਦਾ ਹੈ ਕਿ ਘੱਟ ਤਨਖਾਹ 'ਚ ਇਸ ਦਾ ਖੂਨ ਚੂਸ ਲਵਾਂ। ਇਸ ਲਈ ਅਸ਼ਾਂਤੀ ਤੇ ਸ਼ੋਸ਼ਣ ਵਧਦਾ ਹੈ। ਹੰਕਾਰ ਵਧਾਉਣਾ ਅਤੇ ਦੂਜੇ ਦਾ ਸ਼ੋਸ਼ਣ ਕਰਨਾ, ਇਹ ਅਸ਼ਾਂਤੀ ਦਾ ਫਲ ਹੈ। ਹੰਕਾਰ ਛੱਡ ਕੇ ਮਨ ਨਾਲ ਸਾਰਿਆਂ ਦਾ ਮੰਗਲ ਚਾਹੋ। ਇਸ ਨਾਲ ਆਪਣਾ ਵੀ ਮੰਗਲ ਹੋ ਜਾਂਦਾ ਹੈ।
ਸਾਰੀ ਸ੍ਰਿਸ਼ਟੀ ਬਣੀ ਕਿਵੇਂ?
NEXT STORY