ਇਕ ਬੱਚੇ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ, ''ਪਾਪਾ, ਸਾਰੀ ਸ੍ਰਿਸ਼ਟੀ ਬਣੀ ਕਿਵੇਂ।''
ਪਿਤਾ ਕੋਲ ਤੁਰੰਤ ਇਸ ਦਾ ਕੋਈ ਜਵਾਬ ਨਹੀਂ ਸੀ। ਅਜਿਹਾ ਅਕਸਰ ਦੇਖਣ 'ਚ ਆਉਂਦਾ ਹੈ। ਸ੍ਰਿਸ਼ਟੀ ਦੇ ਵਿਸ਼ੇ 'ਚ ਵਿਚਾਰ ਕਰਦਿਆਂ ਮਹਾਪੁਰਖਾਂ ਨੇ 3 ਤਰ੍ਹਾਂ ਦੇ ਬਦਲ ਲੱਭੇ।
ਪਹਿਲਾ ਬਦਲ ਸੀ—ਸ਼ੁਰੂਆਤ। ਇਸ ਦੇ ਅਨੁਸਾਰ ਜਿਵੇਂ ਘੁਮਿਆਰ ਨੇ ਘੜਾ ਬਣਾ ਦਿੱਤਾ। ਸੇਠ ਨੇ ਕਾਰਖਾਨਾ ਬਣਾ ਕੇ ਉਤਪਾਦਨ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਰੱਬ ਨੇ ਦੁਨੀਆ ਚਲਾਈ। ਘੁਮਿਆਰ ਦਾ ਬਣਿਆ ਘੜਾ ਘੁਮਿਆਰ ਤੋਂ ਵੱਖ ਹੁੰਦਾ ਹੈ। ਸੇਠ ਦਾ ਕਾਰਖਾਨਾ ਉਸ ਤੋਂ ਵੱਖ ਹੁੰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਰੱਬ ਦੀ ਬਣਾਈ ਦੁਨੀਆ ਉਸ ਤੋਂ ਵੱਖ ਹੈ ਪਰ ਦੁਨੀਆ ਵਿਚ ਰੱਬੀ ਚੇਤਨਾ ਦਿਸਦੀ ਹੈ, ਤਾਂ ਦੁਨੀਆ ਤੇ ਰੱਬ ਵੱਖ-ਵੱਖ ਕਿਥੇ ਰਹੇ?
ਦੂਜਾ ਬਦਲ ਮਹਾਪੁਰਖਾਂ ਨੇ ਲੱਭਿਆ—ਨਤੀਜਾ। ਜਿਵੇਂ ਦੁੱਧ ਤੋਂ ਦਹੀਂ ਬਣਦਾ ਹੈ, ਇਸੇ ਤਰ੍ਹਾਂ ਰੱਬ ਹੀ ਦੁਨੀਆ ਬਣ ਗਿਆ। ਦੁੱਧ ਤੋਂ ਦਹੀਂ ਬਣ ਗਿਆ ਤਾਂ ਵਾਪਸ ਦੁੱਧ ਨਹੀਂ ਬਣਦਾ। ਇਸੇ ਤਰ੍ਹਾਂ ਰੱਬ ਹੀ ਸਾਰੀ ਦੁਨੀਆ ਬਣ ਗਿਆ ਤਾਂ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਰੱਬੀ ਸੱਤਾ ਕਿਥੇ ਰਹੀ? ਮਹਾਪੁਰਖ ਇਸ ਗੱਲ 'ਤੇ ਸਹਿਮਤ ਹੋਏ ਕਿ ਇਹ ਸ੍ਰਿਸ਼ਟੀ ਰੱਬ ਦਾ ਰੂਪ ਹੈ।
ਤੁਹਾਡੀ ਆਤਮਾ ਜਿਉਂ ਦੀ ਤਿਉਂ ਰਹਿੰਦੀ ਹੈ ਅਤੇ ਰਾਤ ਨੂੰ ਉਸ ਵਿਚ ਸੁਪਨਾ ਨਜ਼ਰ ਆਉਣ ਲਗਦਾ ਹੈ। ਸੁਪਨੇ ਵਿਚ ਨਜ਼ਰ ਆਉਂਦੀ ਹੈ ਚੱਲਦੀ ਹੋਈ ਰੇਲਗੱਡੀ, ਉਸ ਦੀਆਂ ਪਟੜੀਆਂ ਅਤੇ ਘੁੰਮਦੇ ਪਹੀਏ। ਤੁਸੀਂ ਰੇਲਗੱਡੀ ਬਣਾ ਦਿੰਦੇ ਹੋ, ਖੇਤ ਬਣਾ ਦਿੰਦੇ ਹੋ। ਰੇਲਵੇ ਸਟੇਸ਼ਨਾਂ ਦਾ ਮਾਹੌਲ ਬਣਾ ਦਿੰਦੇ ਹੋ।
ਤੁਸੀਂ ਅਚਾਨਕ ਹਰਿਦੁਆਰ ਪਹੁੰਚ ਜਾਂਦੇ ਹੋ। ਹਰਿ-ਹਰਿ ਗੰਗੇ ਕਹਿ ਕੇ ਗੋਤਾ ਲਗਾਉਂਦੇ ਹੋ, ਫਿਰ ਸੋਚਦੇ ਹੋ ਕਿ ਜੇਬ ਵਿਚ ਘੜੀ ਵੀ ਪਈ ਹੈ। ਪੈਸੇ ਵੀ ਪਏ ਹਨ। ਘੜੀ ਤੇ ਪੈਸਿਆਂ ਦੀ ਭਾਵਨਾ ਤਾਂ ਅੰਦਰ ਹੈ ਅਤੇ ਘੜੀ ਤੇ ਪੈਸੇ ਬਾਹਰ ਪਏ ਹਨ। ਪੁੰਨ ਮਿਲੇਗਾ, ਇਹ ਭਾਵਨਾ ਅੰਦਰ ਹੈ ਅਤੇ ਗੋਤਾ ਮਾਰਦੇ ਹਾਂ, ਇਹ ਬਾਹਰ ਹੈ ਤਾਂ ਸੁਪਨੇ ਵਿਚ ਵੀ ਅੰਦਰ ਤੇ ਬਾਹਰ ਹੁੰਦਾ ਹੈ। ਫਿਰ ਵੀ ਆਤਮਾ ਜਿਉਂ ਦੀ ਤਿਉਂ ਰਹਿੰਦੀ ਹੈ।
ਇਸ ਜਗਤ ਵਿਚ ਅੰਦਰ-ਬਾਹਰ, ਸਵਰਗ-ਨਰਕ, ਆਪਣਾ-ਬੇਗਾਨਾ ਸਭ ਨਜ਼ਰ ਆਉਂਦੇ ਹੋਏ ਵੀ ਜਿਉਂ ਦਾ ਤਿਉਂ ਹੈ।
ਜਿਵੇਂ ਸਮੁੰਦਰ ਦੀ ਡੂੰਘਾਈ ਵਿਚ ਪਾਣੀ ਜਿਉਂ ਦਾ ਤਿਉਂ ਹੈ, ਸਮੁੰਦਰ ਵਿਚ ਸਮੁੰਦਰ ਦੇ ਹੀ ਪਾਣੀ ਨਾਲ ਬਣੇ ਹੋਏ ਬਰਫ ਦੇ ਟੁਕੜੇ ਡੁੱਬਦੇ-ਉਤਰਦੇ ਹਨ। ਇਸੇ ਤਰ੍ਹਾਂ ਰੱਬ ਜਿਉਂ ਦਾ ਤਿਉਂ ਹੈ ਅਤੇ ਇਹ ਜਗਤ ਉਸ ਵਿਚ ਲਹਿਰਾ ਰਿਹਾ ਹੈ।
ਅਸੀਂ ਸਵਰਗ-ਨਰਕ ਦੇ ਫਿਕਰ 'ਚ ਉਲਝੇ ਹਾਂ
NEXT STORY