ਮੁੰਬਈ- ਦੋ ਵਾਰ ਨੈਸ਼ਨਲ ਐਵਾਰਡ ਜਿੱਤ ਚੁੱਕੀ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਤਨੂੰ ਵੈਡਸ ਮਨੂੰ ਰਿਟਰਨਜ਼ ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਕੰਗਨਾ ਨੇ ਹਾਲ ਹੀ 'ਚ ਰਿਲੀਜ਼ ਹੋਈ ਫਿਮਲ ਪੀਕੂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਇਸ ਗੱਲ 'ਤੇ ਹੈਰਾਨਗੀ ਹੁੰਦੀ ਹੈ ਕਿ ਉਨ੍ਹਾਂ ਦੀ ਫਿਲਮ ਕੂਈਨ ਦੀ ਤੁਲਨਾ ਪੀਕੂ ਨਾਲ ਕੀਤੀ ਜਾ ਰਹੀ ਹੈ। ਕੰਗਨਾ ਨੇ ਕਿਹਾ ਕਿ ਪੀਕੂ ਤੇ ਕੂਈਨ ਦੋਵੇਂ ਅਲੱਗ ਤਰ੍ਹਾਂ ਦੀਆਂ ਫਿਲਮਾਂ ਹਨ। ਪੀਕੂ 'ਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ, ਇਰਫਾਨ ਖਾਨ ਤੇ ਟੌਪ ਅਭਿਨੇਤਰੀ ਦੀਪਿਕਾ ਪਾਦੁਕੋਣ ਹਨ ਤੇ ਉਸ ਫਿਲਮ ਦੀ ਤੁਲਨਾ ਕੂਈਨ ਨਾਲ ਕਰਨਾ ਗਲਤ ਹੈ।
ਵਿਕਾਸ ਬਹਿਲ ਇਸ ਫਿਲਮ 'ਚ ਪਹਿਲੀ ਵਾਰ ਡਾਇਰੈਕਸ਼ਨ ਕਰ ਰਹੇ ਸਨ ਤੇ ਉਸ ਲਈ ਤਾਂ ਕਰੀਅਰ 'ਚ ਕਰੋ ਜਾਂ ਮਰੋ ਦੀ ਸਥਿਤੀ ਆ ਚੁੱਕੀ ਸੀ। ਇਸ ਲਈ ਦੋਵਾਂ ਫਿਲਮਾਂ ਦੀ ਤੁਲਨਾ ਨੂੰ ਉਹ ਗਲਤ ਮੰਨਦੀ ਹੈ। ਕੰਗਨਾ ਫਿਲਮ ਤਨੂੰ ਵੈਡਸ ਮਨੂੰ ਰਿਟਰਨਜ਼ 'ਚ ਡਬਲ ਰੋਲ 'ਚ ਨਜ਼ਰ ਆਵੇਗੀ। ਆਨੰਦ ਐੱਲ. ਰਾਏ ਦੇ ਡਾਇਰੈਕਸ਼ਨ 'ਚ ਬਣੀ ਇਹ ਫਿਲਮ 22 ਮਈ 2015 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਸਲਮਾਨ ਖਾਨ, ਕੈਟਰੀਨਾ ਕੈਫ ਸਣੇ ਜਾਣੋ ਆਪਣੇ ਫੇਵਰੇਟ ਸਿਤਾਰਿਆਂ ਦੇ ਅਸਲੀ ਨਾਂ (ਦੇਖੋ ਤਸਵੀਰਾਂ)
NEXT STORY