ਮੁੰਬਈ- ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕਰਨ ਵਾਲੀ ਕਿਰਨ ਖੇਰ ਭਾਜਪਾ ਤੋਂ ਲੋਕ ਸਭਾ ਸੰਸਦ ਮੈਂਬਰ ਹੈ। ਇੰਡੀਆਜ਼ ਗੌਟ ਟੈਲੇਂਟ ਸ਼ੋਅ 'ਚ ਉਹ ਜੱਜ ਦੀ ਭੂਮਿਕਾ 'ਚ ਦਿਖ ਰਹੀ ਹੈ। ਸੈੱਟ 'ਤੇ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਖਬਰ ਅਨੁਸਾਰ ਕਿਰਨ ਖੇਰ ਇਨ੍ਹੀਂ ਦਿਨੀਂ ਕੈਟਸਾਰੀਦਾਫੋਬੀਆ ਨਾਂ ਦੀ ਬੀਮਾਰੀ ਤੋਂ ਪੀੜਤ ਹੈ। ਇਸ ਬੀਮਾਰੀ 'ਚ ਕਾਕਰੋਚ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਤੇ ਪੀੜਤ ਸਨਕੀ ਵਰਗਾ ਵਿਵਹਾਰ ਕਰਦਾ ਹੈ। ਉਸ ਟੀ. ਵੀ. ਸ਼ੋਅ 'ਚ ਵੀ ਅਜਿਹਾ ਹੋਇਆ।
ਅਚਾਨਕ ਕਿਰਨ ਨੂੰ ਇਕ ਕਾਰਰੋਚ ਨਾਲ ਭਰਿਆ ਡਿੱਬਾ ਦਿਖਿਆ। ਜਿਸ ਨੂੰ ਲੈ ਕੇ ਪ੍ਰਤਿਭਾਗੀ ਪ੍ਰਦਰਸ਼ਨ ਕਰ ਰਿਹਾ ਸੀ। ਉਦੋਂ ਕੁਝ ਕਾਕਰੋਚ ਡਿੱਬੇ ਤੋਂ ਫਰਸ਼ 'ਤੇ ਡਿੱਗ ਗਿਆ ਤੇ ਫਰਸ਼ 'ਤੇ ਚਾਰੋਂ ਪਾਸੇ ਦੌੜਨ ਲੱਗੇ। ਇਹ ਦੇਖਦੇ ਹੀ ਕਿਰਨ ਡਰ ਕਾਰਨ ਆਪਣੀ ਕੁਰਸੀ ਤੋਂ ਉਠ ਕੇ ਦੌੜ ਪਈ। ਇਸ ਦੌਰਾਨ ਉਸ ਦੀ ਸਾੜ੍ਹੀ ਦਾ ਪੱਲਾ ਵੀ ਕੁਰਸੀ ਨਾਲ ਉਲਝ ਗਿਆ। ਇਹੀ ਨਹੀਂ, ਛੇਤੀ ਨਾਲ ਭੱਜਣ ਦੀ ਕੋਸ਼ਿਸ਼ 'ਚ ਉਸ ਦੀ ਸਾੜ੍ਹੀ ਦਾ ਪੱਲਾ ਫੱਟ ਗਿਆ।
ਸਲਮਾਨ ਨੇ ਕੀਤਾ ਵਿਆਹ ਬਾਰੇ ਖੁਲਾਸਾ, ਇਸ ਹਸੀਨਾ ਨਾਲ ਕਰਵਾਉਣਗੇ ਵਿਆਹ (ਦੇਖੋ ਤਸਵੀਰਾਂ)
NEXT STORY