ਮੁੰਬਈ- ਕਾਫੀ ਸਮੇਂ ਬਾਅਦ ਮਸ਼ਹੂਰ ਗਾਇਕ ਯੋ ਯੋ ਹਨੀ ਸਿੰਘ ਮੁੰਬਈ ਏਅਰਪੋਰਟ 'ਤੇ ਸਪੋਟ ਕੀਤੇ ਗਏ ਹਨ। ਹਨੀ ਸਿੰਘ ਦੇ ਨਾਲ ਪਤਨੀ ਸ਼ਾਲਿਨੀ ਸਿੰਘ ਵੀ ਮੌਜੂਦ ਸੀ। ਪਿਛਲੇ ਦਿਨਾਂ ਤਬੀਅਤ ਖਰਾਬ ਹੋਣ ਕਾਰਨ ਹਨੀ ਸਿੰਘ ਦੋ ਮਹੀਨੇ ਦੀ ਬੈੱਡ ਰੈਸਟ 'ਤੇ ਸਨ। ਹੁਣ ਪੂਰੀ ਤਰ੍ਹਾਂ ਨਾਲ ਆਲ ਇਜ਼ ਵੈੱਲ ਹੋਣ ਤੋਂ ਬਾਅਦ ਹਨੀ ਸਿੰਘ ਬਾਲੀਵੁੱਡ 'ਚ ਵਾਪਸ ਆਏ ਹਨ। ਏਅਰਪੋਰਟ 'ਤੇ ਹਨੀ ਸਿੰਘ ਬਲੈਕ ਟੀ.ਸ਼ਰਟ ਅਤੇ ਬਲੈਕ ਲੋਅਰ 'ਚ ਦਿਖੇ। ਉਧਰ, ਪਤਨੀ ਸ਼ਾਲਿਨੀ ਰੈੱਡ ਟਾਪ ਅਤੇ ਬਲੈਕ ਥ੍ਰੀ-ਫੋਰਥ 'ਚ ਨਜ਼ਰ ਆਈ। ਦੱਸਿਆ ਜਾਂਦਾ ਹੈ ਕਿ 'ਲੂੰਗੀ ਡਾਂਸ', 'ਚਾਰ ਬੋਤਲ ਵੋਦਕਾ', 'ਪਾਰਟੀ ਆਲ ਨਾਈਟ' ਵਰਗੇ ਸੁਪਰਹਿੱਟ ਗੀਤ ਦੇ ਚੁੱਕੇ ਯੋ ਯੋ ਹਨੀ ਸਿੰਘ ਪਿਛਲੇ ਦੋ ਮਹੀਨਿਆਂ ਤੋਂ ਬਾਲੀਵੁੱਡ ਤੋਂ ਦੂਰੀ ਬਣਾਏ ਹੋਏ ਸਨ। ਹਨੀ ਸਿੰਘ ਦੀ ਆਖਰੀ ਰਿਲੀਜ਼ ਗਾਣਾ 'ਦੇਸੀ ਕਲਾਕਾਰ' ਰਿਹਾ ਹੈ।
ਰਿਐਲਿਟੀ ਸ਼ੋਅ 'ਚ ਵਾਪਰੀ ਅਜਿਹੀ ਘਟਨਾ ਕਿ ਡਰ ਕਾਰਨ ਭੱਜੀ ਬੀ. ਜੇ. ਪੀ. ਸੰਸਦ ਮੈਂਬਰ
NEXT STORY