ਜਲੰਧਰ- ਯੋ ਯੋ ਹਨੀ ਸਿੰਘ ਵਾਪਸੀ ਲਈ ਹੁਣ ਪੂਰੀ ਤਰ੍ਹਾਂ ਨਾਲ ਤਿਆਰ ਹਨ। ਹਨੀ ਸਿੰਘ ਨੇ ਆਪਣੀ ਪਹਿਲੀ ਸੋਲੋ ਪੰਜਾਬੀ ਫਿਲਮ 'ਜ਼ੋਰਾਵਰ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਸ਼ੁਰੂ ਹੋਈ ਸੀ ਪਰ ਹਨੀ ਸਿੰਘ ਦੀ ਸਿਹਤ ਵਿਚ ਖਰਾਬੀ ਹੋਣ ਕਾਰਨ ਇਸ ਫਿਲਮ ਦਾ ਕੰਮ ਰੁਕ ਗਿਆ।
ਹੁਣ ਹਨੀ ਸਿੰਘ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ। ਉਨ੍ਹਾਂ ਨੇ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ 'ਤੇ ਦਿੱਤੀ। ਉਨ੍ਹਾਂ ਇਕ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿਚ ਉਹ ਪਹਿਲਾਂ ਨਾਲੋਂ ਪਤਲੇ ਹੋਏ ਵੀ ਦਿਖਾਈ ਦੇ ਰਹੇ ਹਨ। ਇਸ ਫਿਲਮ 'ਚ ਹਨੀ ਸਿੰਘ ਇਕ ਸਪੈਸ਼ਨਲ ਏਜੰਟ ਦਾ ਕਿਰਦਾਰ ਨਿਭਾਅ ਰਹੇ ਹਨ। ਜਿਸ ਵਿਚ ਉਹ ਆਪਣੇ ਗੁੰਮਸ਼ੁਦਾ ਪਿਤਾ ਦੀ ਭਾਲ ਕਰਨਗੇ।
ਮੁੰਬਈ ਏਅਰਪੋਰਟ 'ਤੇ ਪਤਨੀ ਨਾਲ ਕੈਮਰੇ 'ਚ ਕੈਦ ਹੋਏ ਯੋ ਯੋ ਹਨੀ ਸਿੰਘ (ਦੇਖੋ ਤਸਵੀਰਾਂ)
NEXT STORY