ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਬੀਤੇ ਸ਼ਨੀਵਾਰ ਪੂਰੇ ਤਿੰਨ ਸਾਲ ਬਾਅਦ ਮੁੰਬਈ ਦੇ ਕਿਸੇ ਸਟੇਡੀਅਮ 'ਚ ਮੈਚ ਦੇਖਦੇ ਨਜ਼ਰ ਆਏ ਸਨ। ਉਹ ਬ੍ਰੇਬੋਰਨ ਸਟੇਡੀਅਮ 'ਚ ਰਾਜਸਥਾਨ ਰਾਇਲਸ ਦੇ ਖਿਲਾਫ ਕੋਲਕਾਤਾ ਨਾਈਟਰਾਈਡਰਸ ਨੂੰ ਚੀਅਰ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨਾਲ ਬੇਟਾ ਅਬਰਾਮ, ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅਤੇ ਅਭਿਨੇਤਰੀ ਕ੍ਰਿਤੀ ਸੈਨਨ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਮੈਚ ਦੌਰਾਨ ਕਿੰਗ ਖਾਨ ਆਪਣੇ ਨੰਨ੍ਹੇ ਬੇਟੇ ਅਬਰਾਮ ਨਾਲ ਮਸਤੀ ਕਰਦੇ ਦਿਖੇ। ਬੇਟੇ ਨੂੰ ਗੋਦ 'ਚ ਲਏ ਸ਼ਾਹਰੁਖ ਨੇ ਉਸ ਨਾਲ ਫਿਲਮ 'ਡਰਟੀ ਪਿਚਰਸ' ਦੇ ਗਾਣੇ ਊ-ਲਾ-ਲਾ 'ਤੇ ਡਾਂਸ ਕੀਤਾ। ਅਬਰਾਮ ਵੀ ਆਪਣੇ ਪਿਤਾ ਨਾਲ ਡਾਂਸ ਕਰਦੇ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ।
ਛੁੱਟੀਆਂ 'ਤੇ ਜਾਣ ਲਈ ਤੜਪ ਰਹੀ ਨਰਗਿਸ (ਦੇਖੋ ਤਸਵੀਰਾਂ)
NEXT STORY